ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 –12 ਅਕਤੂਬਰ ਨੂੰ ਮੋਦੀ ਤੇ ਜਿਨਪਿੰਗ ਵਿਚਾਲੇ ਹੋਵੇਗੀ ਦੁਵੱਲੀ ਵਾਰਤਾ

11 –12 ਅਕਤੂਬਰ ਨੂੰ ਮੋਦੀ ਤੇ ਜਿਨਪਿੰਗ ਵਿਚਾਲੇ ਹੋਵੇਗੀ ਦੁਵੱਲੀ ਵਾਰਤਾ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਮਿਲ ਨਾਡੂ ਦੇ ਮਹਾਬਲੀਪੁਰਮ ’ਚ 11 ਅਤੇ 12 ਅਕਤੂਬਰ ਨੂੰ ਹੋਣ ਵਾਲੇ ਦੂਜੇ ‘ਭਾਰਤ–ਚੀਨ ਸਿਖ਼ਰ ਸੰਮੇਲਨ’ ਵਿੱਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਬਾਅਦ ਦੁਪਹਿਰ 1:20 ਵਜੇ ਚੇਨਈ ਪੁੱਜਣਗੇ। ਸ੍ਰੀ ਜਿਨਪਿੰਗ ਇੱਥੋਂ ਦੇ ਗੁਇੰਡੀ ਸਥਿਤ ਇੱਕ ਹੋਟਲ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਤਾਂ ਕਰਨਗੇ ਹੀ; ਵੁਸ ਦੇ ਨਾਲ ਵਪਾਰਕ ਮੁੱਦਿਆਂ ਉੱਤੇ ਵੀ ਵਿਚਾਰ–ਵਟਾਂਦਰਾ ਹੋਵੇਗਾ।

 

 

ਇਸ ਸਿਖ਼ਰ ਸੰਮੇਲਨ ਦੀ ਸੁਰੱਖਿਆ ਲਈ ਬਹੁਤ ਸਖ਼ਤ ਤੇ ਮਜ਼ਬੂਤ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਜਿਨਪਿੰਗ ਦੇ ਹਵਾਈ ਅੱਡੇ ’ਤੇ ਪੁੱਜਣ ਤੋਂ ਬਾਅਦ ਰਵਾਇਤੀ ਨਾਚ ਤੇ ਸੰਗੀਤ ਰਾਹੀਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ। ਉਸ ਤੋਂ ਬਾਅਦ ਉਹ ਬਾਅਦ ਦੁਪਹਿਰ 1:45 ਵਜੇ ਹੋਟਲ ਪੁੱਜਣਗੇ।

 

 

ਚੀਨ ਦੇ ਰਾਸ਼ਟਰਪਤੀ ਦੀ ਆਮਦ ਦੌਰਾਨ ਹਵਾਈ ਅੱਡੇ ਉੱਤੇ ਕਿਸੇ ਘਰੇਲੂ ਜਾਂ ਕੌਮਾਂਤਰੀ ਹਵਾਈ ਜਹਾਜ਼ਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਇਸ ਬਾਰੇ ਏਅਰਲਾਈਨਜ਼ ਦੀਆਂ ਉਡਾਣਾਂ ਦੇ ਸਮੇਂ ਨੂੰ ਉਸੇ ਹਿਸਾਬ ਨਾਲ ਨਿਰਧਾਰਤ ਕਰਨ ਦੀ ਸਲਾਹ ਦਿੱਤੀ ਗਈ ਹੈ।

 

 

ਸ੍ਰੀ ਜਿਨਪਿੰਗ ਹੋਟਲ ’ਚ ਥੋੜ੍ਹਾ ਰੁਕਣ ਤੋਂ ਬਾਅਦ ਸੜਕ ਰਸਤੇ ਚੇਨਈ ਤੋਂ ਲਗਭਗ 55 ਕਿਲੋਮੀਟਰ ਦੂਰ ਮਹਾਬਲੀਪੁਰਮ ਰਵਾਨਾ ਹੋਣਗੇ। ਉੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਸ਼ਾਮੀਂ ਪੰਜ ਵਜੇ ਅਰਜੁਨ ਪੇਨਾਂਸ, 5:20 ਵਜੇ ਪੰਜ ਰੱਥ ਤੇ 5:45 ਵਜੇ ਪ੍ਰਸਿੱਧ ਸ਼ੋਰ ਮੰਦਰ ਜਾਣਗੇ।

 

 

ਸ੍ਰੀ ਜਿਨਪਿੰਗ ਇੱਥੇ ਸਭਿਆਚਾਰਕ ਸਮਾਰੋਹ ’ਚ ਸ਼ਾਮਲ ਹੋਣ ਤੇ ਅਹਿਮ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਤੀਂ 9 ਵਜੇ ਹੋਟਲ ਪਰਤ ਜਾਣਗੇ।

 

 

ਚੀਨ ਦੇ ਰਾਸ਼ਟਰਪਤੀ 12 ਅਕਤੂਬਰ ਨੂੰ ਸਵੇਰੇ 9 ਵਜੇ ਚੇਨਈ ਰਵਾਨਾ ਹੋ ਜਾਣਗੇ; ਜਿੱਥੇ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦੁਵੱਲੀ ਵਾਰਤਾ ਕਰਨਗੇ। ਸ੍ਰੀ ਮੋਦੀ ਨਾਲ ਭੋਜਨ ਕਰਨ ਤੋਂ ਬਾਅਦ ਸ੍ਰੀ ਜਿਨਪਿੰਗ ਬਾਅਦ ਦੁਪਹਿਰ 1:15 ਵਜੇ ਚੇਨਈੀ ਪਰਤ ਜਾਣਗੇ ਤੇ ਇਸ ਤੋਂ ਬਾਅਦ ਦੁਪਹਿਰ 2:20 ਵਜੇ ਚੀਨ ਰਵਾਨਾ ਹੋ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi and Xinping bilateral talks to be held on 11 and 12 Oct