ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਇਰਲੈਂਡ ’ਚ ਲੌਕਡਾਊਨ ਦੌਰਾਨ ਭਾਰਤੀਆਂ ਦੀ ਮਦਦ ਲਈ ਮੋਦੀ ਨੇ ਕੀਤੀ ਸ਼ਲਾਘਾ

ਆਇਰਲੈਂਡ ’ਚ ਲੌਕਡਾਊਨ ਦੌਰਾਨ ਭਾਰਤੀਆਂ ਦੀ ਮਦਦ ਲਈ ਮੋਦੀ ਨੇ ਕੀਤੀ ਸ਼ਲਾਘਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਇਰਲੈਂਡ ਦੇ ਪ੍ਰਧਾਨ ਮੰਤਰੀ ਡਾ. ਲਿਓ ਵਰਾਡਕਰ ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ਅਤੇ ਦੋਵੇਂ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਦੀ ਸਿਹਤ ਠੀਕ ਰੱਖਣ ਤੇ ਇਸ ਦੇ ਆਰਥਿਕ ਅਸਰ ਨੂੰ ਘਟਾਉਣ ਲਈ ਦੋਵੇਂ ਦੇਸ਼ਾਂ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵਿਚਾਰ–ਵਟਾਂਦਰਾ ਕੀਤਾ।

 

 

ਪ੍ਰਧਾਨ ਮੰਤਰੀ ਵਰਾਡਕਰ ਨੇ ਆਇਰਲੈਂਡ ’ਚ ਇਸ ਮਹਾਮਾਰੀ ਦੀ ਛੂਤ ਨਾਲ ਲੜਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਤੇ ਨਰਸਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਇਰਲੈਂਡ ’ਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਦੇਖਭਾਲ ਤੇ ਮਦਦ ਲਈ ਚੁੱਕੇ ਕਦਮਾਂ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਵਰਾਡਕਰ ਦਾ ਧੰਨਵਾਦ ਕੀਤਾ ਅਤੇ ਭਾਰਤ ’ਚ ਇਸ ਵੇਲੇ ਮੌਜੂਦ ਆਇਰਲੈਂਡ ਦੇ ਨਾਗਰਿਕਾਂ ਦਾ ਵੀ ਬਿਲਕੁਲ ਉਸੇ ਤਰ੍ਹਾਂ ਖ਼ਿਆਲ ਰੱਖਣ ਦਾ ਵਾਅਦਾ ਕੀਤਾ।

 

 

ਦੋਵੇਂ ਆਗੂ ਸਹਿਮਤ ਸਨ ਕਿ ਭਾਰਤ ਤੇ ਆਇਰਲੈਂਡ ਇਸ ਵਿਸ਼ਵ–ਪੱਧਰੀ ਮਹਾਮਾਰੀ ਵਿਰੁੱਧ ਕੌਮਾਂਤਰੀ ਜੰਗ ਵਿੱਚ ਯੋਗਦਾਨ ਪਾਉਣ ਲਈ ਫ਼ਾਰਮਾਸਿਊਟੀਕਲਜ਼ ਤੇ ਮੈਡੀਕਲ ਖੇਤਰਾਂ ਵਿੱਚ ਆਪਣੀਆਂ ਸ਼ਕਤੀਆਂ ਵਧਾ ਸਕਦੇ ਹਨ।

 

ਉਨ੍ਹਾਂ ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਆਇਰਲੈਂਡ ਤੇ ਯੂਰੋਪੀਅਨ ਯੂਨੀਅਨ ਨਾਲ ਭਾਰਤ ਦਾ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਸੰਭਾਵਲਾ ਬਾਰੇ ਵੀ ਵਿਚਾਰ–ਚਰਚਾ ਕੀਤੀ।

 

 

ਦੋਵੇਂ ਆਗੂਆਂ ਨੇ ਇੱਕ–ਦੂਜੇ ਦੇ ਸੰਪਰਕ ’ਚ ਰਹਿਣ ਅਤੇ ਸੰਕਟ ਦੇ ਹੱਲ ਲਈ ਪਾਸਾਰ ਵਿਕਸਤ ਕਰਨ ਬਾਰੇ ਆਪਸੀ ਸਲਾਹ ਕਰਨ ਬਾਰੇ ਸਹਿਮਤੀ ਪ੍ਰਗਟਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi appreciates help of Indians residing in Ireland