ਕੇਰਲ `ਚ ਹੜ੍ਹ ਕਾਰਨ ਮੌਤਾਂ ਦੀ ਗਿਣਤੀ ਵਿੱਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਪਿਛਲੇ ਕੁਝ ਦਿਨਾਂ ਦੇ ਮੀਂਹ ਕਾਰਨ 178 ਵਿਅਕਤੀ ਮਾਰੇ ਗਏ ਹਨ ਤੇ ਉਂਝ ਇਸ ਮਾਨਸੂਨ ਸੈਸ਼ਨ ਦੌਰਾਨ ਕੇਰਲ `ਚ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 324 ਹੋ ਗਈ ਹੈ।
ਹੜ੍ਹਾਂ ਕਾਰਨ ਫ਼ਸੇ ਲੋਕਾਂ ਨੂੰ ਕੱਢਣ ਲਈ ਹੁਣ ਹੈਲੀਕਾਪਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਅੰਤਿਮ ਸਸਕਾਰ ਤੋਂ ਬਾਅਦ ਤੁਰੰਤ ਕੇਰਲ ਵੱਲ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹੜ੍ਹਾਂ ਦੀ ਹਾਲਤ ਦਾ ਜਾਇਜ਼ਾ ਲੈਣਾ ਚਾਹੁਣਗੇ।
ਉੱਧਰ ਹੜ੍ਹ-ਪੀੜਤਾਂ ਦੀ ਮਦਦ ਲਈ ਬਾਲੀਵੁੱਡ ਨਿੱਤਰ ਆਇਆ ਹੈ। ਅਜੇ ਦੇਵਗਨ, ਜੌਨ ਅਬਰਾਹਮ, ਅਰਜੁਨ ਕਪੂਰ, ਸ਼ਰਧਾ ਕਪੂਰ, ਵਿਵੇਕ ਓਬਰਾਏ, ਅਭਿਸ਼ੇਕ ਬੱਚਨ, ਵਿਦਿਆ ਬਾਲਨ ਜਿਹੇ ਅਦਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਮ ਜਨਤਾ ਨੂੰ ਕੇਰਲ ਦੇ ਹੜ੍ਹ ਪੀੜਤਾਂ ਤੱਕ ਹਰ ਤਰ੍ਹਾਂ ਦੀ ਜਿਨਸੀ ਤੇ ਆਰਥਿਕ ਮਦਦ ਪਹੁੰਚਾਉਣ ।