ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਬਣੇ 2019 ਦੇ ‘ਸਭ ਤੋਂ ਵੱਧ ਤਾਕਤਵਰ ਵਿਅਕਤੀ’

ਮੋਦੀ ਬਣੇ 2019 ਦੇ ‘ਸਭ ਤੋਂ ਵੱਧ ਤਾਕਤਵਰ ਵਿਅਕਤੀ’

ਦੁਨੀਆ ਨੇ ਹੁਣ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨਿਆ ਹੈ। ‘ਬ੍ਰਿਟਿਸ਼ ਹੈਰਾਲਡ’ ਦੇ ਇੱਕ ਸਰਵੇਖਣ ’ਚ ਪਾਠਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਾਲ 2019 ਦਾ ਸਭ ਤੋਂ ਵੱਧ ਤਾਕਤਵਰ ਵਿਅਕਤੀ ਚੁਣਿਆ ਹੈ।

 

 

ਇਸ ਲਈ ਨਾਮਜ਼ਦ ਸੂਚੀ ਵਿੱਚ ਦੁਨੀਆ ਦੀਆਂ 25 ਤੋਂ ਵਧ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ; ਜਿਨ੍ਹਾਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਿਹੇ ਦੁਨੀਆ ਦੇ ਤਾਕਤਵਰ ਆਗੂਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

 

 

‘ਬ੍ਰਿਟਿਸ਼ ਹੈਰਾਲਡ’ ਦੇ ਪਾਠਕਾਂ ਦੀ ਵੋਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ 30.9 ਫ਼ੀ ਸਦੀ ਵੋਟਾਂ ਪਈਆਂ। ਉਹ ਆਪਣੇ ਮੁਕਾਬਲੇਬਾਜ਼ਾਂ ਸ੍ਰੀ ਪੁਤਿਨ, ਸ੍ਰੀ ਟਰੰਪ ਤੇ ਸ੍ਰੀ ਜਿਨਪਿੰਗ ਸਭ ਤੋਂ ਕਾਫ਼ੀ ਅੱਗੇ ਰਹੇ।

 

 

ਇਸ ਸਰਵੇਖਣ ਵਿੱਚ ਵਲਾਦੀਮੀਰ ਪੁਤਿਨ ਨੂੰ 29.8 ਫ਼ੀ ਸਦੀ ਵੋਟਾਂ ਪਈਆਂ, ਜਦ ਕਿ ਸ੍ਰੀ ਡੋਨਾਲਡ ਟਰੰਪ ਨੂੰ 21.9 ਫ਼ੀ ਸਦੀ ਵੋਟਾਂ ਮਿਲੀਆਂ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਿਰਫ਼ 18.1 ਵੋਟਾਂ ਪਈਆਂ।

 

 

ਇਹ ਅੰਕ ਆਉਂਦੀ 15 ਜੁਲਾਈ ਨੂੰ ਜਾਰੀ ਹੋਵੇਗਾ। ‘ਬ੍ਰਿਟਿਸ਼ ਹੈਰਾਲਡ’ ਦੇ ਉਸ ਅੰਕ ਦੇ ਮੁੱਖ ਪੰਨੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi becomes Strongest person of the year 2019