ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਕੈਬਨਿਟ ਦੀ ਪ੍ਰੋਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਮੋਦੀ ਕੈਬਨਿਟ ਨੇ ਤਿੰਨ ਮੈਂਬਰੀ ਦਲ ਨੂੰ ਸੱਤ ਦਿਨਾਂ ਲਈ ਪੁਲਾੜ ਚ ਭੇਜਣ ਦੀ ਗਗਨਯਾਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਦਿੱਤੀ। ਗਗਨਯਾਨ ਪ੍ਰੋਜੈਕਟ ਤਹਿਤ 2022 ਤੱਕ ਤਿੰਨ ਭਾਰਤੀਆਂ ਨੂੰ ਘਟੋ ਘੱਟ 7 ਦਿਨਾਂ ਲਈ ਪੁਲਾੜ ਚ ਭੇਜੇ ਜਾਣ ਦੀ ਯੋਜਨਾ ਹੈ। ਇਸ ਸਮਾਗਮ ਨਾਲ ਭਾਰਤ ਦੀ ਪੁਲਾੜ ਯੋਗਤਾ ਚ ਵਾਧਾ ਹੋਵੇਗਾ।

 

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਕਿਹਾ ਸੀ ਕਿ ਸਾਲ 2022 ਤੱਕ ਗਗਨਯਾਨ ਦੁਆਰਾ ਭਾਰਤੀ ਪੁਲਾੜ ਚ ਜਾਣਗੇ।

 

ਰਵਿਸ਼ੰਕਰ ਪ੍ਰਸਾਦ ਨੇ ਨਵੀਂ ਦਿੱਲੀ ਚ ਕਿਹਾ ਕਿ ਇਸ ਪ੍ਰੋਜੈਕਟ ਤੇ 10,000 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਸ ਪ੍ਰੋਜੈਕਟ ਨੂੰ 2022 ਤੱਕ ਅਮਲ ਚ ਲਿਆਇਆ ਜਾਵੇਗਾ।

 

ਇਸ ਬੇਹੱਦ ਅਹਿਮ ਪ੍ਰੋਜੈਕਟ ਚ ਮਦਦ ਲਈ ਭਾਰਤ ਨੇ ਪਹਿਲਾਂ ਹੀ ਰੂਸ ਅਤੇ ਫਰਾਂਸ ਨਾਲ ਸਮਝੌਤੇ ਕੀਤੇ ਹਨ।

 

 

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi cabinet project will be approved space will be sent to 3 Indian