ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਸਿੱਖਾਂ ਨੂੰ ਨਿਆਂ ਦਿਵਾਇਆ, ਧਾਰਾ 370 ਖ਼ਤਮ ਕਰਨ ਦੇ ਹੱਕ ’ਚ ਹਾਂ: ਸੁਖਬੀਰ ਬਾਦਲ

ਮੋਦੀ ਨੇ ਸਿੱਖਾਂ ਨੂੰ ਨਿਆਂ ਦਿਵਾਇਆ, ਧਾਰਾ 370 ਖ਼ਤਮ ਕਰਨ ਦੇ ਹੱਕ ’ਚ ਹਾਂ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ। ਪਹਿਲੀਆਂ ਸਰਕਾਰਾਂ ਨੇ ਹਜ਼ਾਰਾਂ ਸਿੱਖਾਂ ਦਾ ਘਾਣ ਕੀਤਾ ਸੀ ਪਰ ਇਨਸਾਫ਼ ਕਿਸੇ ਨੂੰ ਨਹੀਂ ਦਿਵਾਇਆ।

 

 

ਸ੍ਰੀ ਬਾਦਲ ਨੇ ਕਿਹਾ ਕਿ ਉਹ ਧਾਰਾ 370 ਰੱਦ ਕਰਨ ਵਾਲੇ ਬਿਲ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਦਾ ਜੰਮੂ–ਕਸ਼ਮੀਰ ਦਾ ਗੁਆਂਢੀ ਹੀ ਰਿਹਾ ਹੈ ਤੇ ਰਹੇਗਾ। ਪੰਜਾਬ ਵਿੱਚ ਵੀ ਕਿਸੇ ਵੇਲੇ ਦਹਿਸ਼ਤਗਰਦੀ ਸੀ। ਅਸੀਂ ਇੱਕ ਮਜ਼ਬੂਤ ਤੇ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦੇ ਹਾਂ।

 

 

ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਘੱਟ–ਗਿਣਤੀਆਂ ਲਈ ਸੁਰੱਖਿਆ ਚਾਹੁੰਦੇ ਹਾਂ ਅਤੇ ਘੱਟ–ਗਿਣਤੀਆਂ ਨੂੰ ਬਹੁਤ ਸੁਰੱਖਿਆ ਮੁਹੱਈਆ ਵੀ ਕਰਵਾਈ ਗਈ ਹੈ।

 

 

ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਦੀਆਂ ਘੱਟ–ਗਿਣਤੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਰਿਹਾ ਹੈ। ਸੂਬੇ ਵਿੱਚ ਕੋਈ ਘੱਟ–ਗਿਣਤੀ ਕਮਿਸ਼ਨ ਕਦੇ ਵੀ ਨਹੀਂ ਬਣ ਸਕਿਆ।  ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜੰਮੂ–ਕਸ਼ਮੀਰ ਵਿੱਚ ਜਾਇਦਾਦ ਖ਼ਰੀਦਣ ਦਾ ਹੱਕ ਮਿਲਣਾ ਚਾਹੀਦਾ ਹੈ।

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਜੰਮੂ–ਕਸ਼ਮੀਰ ਵਿੱਚ ਕਾਰੋਬਾਰ ਕਰਨ ਦਾ ਅਧਿਕਾਰ ਵੀ ਮਿਲਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi gave justice to Sikhs We are in favour of abrogating Section 370 says Sukhbir Badal