ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਿੰਦਰ ਮੋਦੀ ਨੇ ਏਮਸ `ਚ ਜਾ ਕੇ ਪੁੱਛਿਆ ਵਾਜਪੇਈ ਦਾ ਹਾਲ

ਨਰਿੰਦਰ ਮੋਦੀ ਨੇ ਏਮਸ `ਚ ਜਾ ਕੇ ਪੁੱਛਿਆ ਵਾਜਪੇਈ ਦਾ ਹਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਤੀਂ 9 ਵਜੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) `ਚ ਗਏ ਅਤੇ ਉੱਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਹਾਲ ਪੁੱਛਿਆ। ਉਨ੍ਹਾਂ ਡਾਕਟਰਾਂ ਤੋਂ ਵੀ ਵਾਜਪੇਈ ਹੁਰਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਲਈ।

ਪ੍ਰਧਾਨ ਮੰਤਰੀ 20 ਕੁ ਮਿੰਟ ‘ਏਮਸ` `ਚ ਰਹੇ। ਉਂਝ ਹਸਪਤਾਲ ਦੇ ਪ੍ਰਬੰਧਕਾਂ ਨੇ ਵਾਜਪੇਈ ਦੀ ਸਿਹਤ ਬਾਰੇ ਕੋਈ ਤਾਜ਼ਾ ਬਿਆਨ ਜਾਰੀ ਨਹੀਂ ਕੀਤਾ ਹੈ। ਉਂਝ ਸੂਤਰਾਂ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ। ਉਹ ਲਗਾਤਾਰ ਕਾਰਡੀਓ-ਥੌਰੇਸਿਕ ਸੈਂਟਰ ਦੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਜ਼ੇਰੇ ਇਲਾਜ ਹਨ।

93 ਸਾਲਾ ਭਾਜਪਾ ਆਗੂ ਅਟਲ ਬਿਹਾਰੀ ਵਾਜਪੇਈ ਨੂੰ ਬੀਤੀ 11 ਜੂਨ ਨੂੰ ਗੁਰਦਿਆਂ ਦੀ ਨਾਲ਼ੀ ਦੀ ਛੂਤ (ਇਨਫ਼ੈਕਸ਼ਨ), ਛਾਤੀ ਜਾਮ ਹੋਣ ਤੇ ਪਿਸ਼ਾਬ ਦੀ ਹਾਜਤ ਜਿਹੀਆਂ ਸਿ਼ਕਾਇਤਾਂ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਇੱਕ ਪੂਰੀ ਟੀਮ ਨੇ ਉਨ੍ਹਾਂ ਦਾ ਮੈਡੀਕਲ ਨਿਰੀਖਣ ਕੀਤਾ ਸੀ ਤੇ ਉਨ੍ਹਾਂ ਨੂੰ ਇੰਜੈਕਸ਼ਨਾਂ ਰਾਹੀਂ ਐਂਟੀ-ਬਾਇਓਟਿਕਸ ਦਿੱਤੇ ਗਏ ਸਨ।

ਅਟਲ ਬਿਹਾਰੀ ਵਾਜਪੇਈ ਨੂੰ ਸ਼ੂਗਰ ਰੋਗ ਹੈ ਤੇ ਇਸ ਵੇਲੇ ਉਨ੍ਹਾਂ ਦਾ ਸਿਰਫ਼ ਇੱਕੋ ਗੁਰਦਾ ਕੰਮ ਕਰ ਰਿਹਾ ਹੈ। ਸਾਲ 2009 `ਚ ਉਨ੍ਹਾਂ ਨੂੰ ਇੱਕ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੇ ਸਾਹਮਣੇ ਵਾਲੇ ਨੂੰ ਪਛਾਣਨਾ ਛੱਡ ਦਿੱਤਾ ਸੀ ਤੇ ਤੇ ਬਾਅਦ `ਚ ਉਨ੍ਹਾਂ ਨੂੰ ਡੀਮੈਂਸ਼ੀਆ ਰੋਗ ਹੋ ਗਿਆ, ਜਿਸ ਵਿੱਚ ਵਿਅਕਤੀ ਦੀ ਯਾਦਦਾਸ਼ਤ ਚਲੀ ਜਾਂਦੀ ਹੈ।

ਵਾਜਪੇਈ ਹੁਰਾਂ ਦਾ ਹਾਲ ਜਾਣਨ ਲਈ ਨਰਿੰਦਰ ਮੋਦੀ ਤੋਂ ਇਲਾਵਾ ਉੱਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਆਰਐੱਸਐੱਸ ਮੁਖੀ ਮੋਹਨ ਭਾਗਵਤ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿਘ ਤੇ ਐੱਚਡੀ ਦੇਵਗੌੜਾ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਈ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਵੀ ਏਮਸ `ਚ ਜਾ ਚੁੱਕੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi goes to AIIMS for Vajpayee