ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੀ ਨਵੀਂ ਏਜੰਸੀ ਬਣਾਉਣ ਨੂੰ ਝੰਡੀ, DSRA ਬਣਾਏਗੀ ਹਥਿਆਰ

ਕੇਂਦਰ ਦੀ ਮੋਦੀ ਸਰਕਾਰ ਨੇ ਪੁਲਾੜ ਚ ਵੀ ਦੁਸ਼ਮਨਾਂ ਨੂੰ ਮੁੰਹਤੋੜਵਾਂ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਪੁਲਾੜ ਚ ਜੰਗ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਸੁਰੱਖਿਆ ਮਾਮਲੇ ’ਤੇ ਕੈਬਨਿਟ ਕਮੇਟੀ (ਸੀਸੀਐਸ) ਨੇ ਨਵੀਂ ਏਜੰਸੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਏਜੰਸੀ ਦਾ ਨਾਂ ਰੱਖਿਆ ਪੁਲਾੜ ਖੋਜ ਏਜੰਸੀ (DSRA) ਰੱਖਿਆ ਗਿਆ ਹੈ।

 

DSRA ਪੁਲਾੜ-ਜੰਗ ਨਾਲ ਜੁੜੇ ਬੇਹਦ ਗੰਭੀਰ ਹਥਿਆਰ ਪ੍ਰਣਾਲੀ ਅਤੇ ਤਕਨੀਕੀ ਵਿਕਾਸ ਦੀ ਦਿਸ਼ਾ ਚ ਕੰਮ ਕਰੇਗੀ। DSRA ਦੇ ਗਠਨ ਨੂੰ ਲੈ ਕੇ ਕੁਝ ਸਮੇਂ ਪਹਿਲਾਂ ਹੀ ਫੈਸਲਾ ਹੋਇਆ ਸੀ। ਉਸ ਤੋਂ ਬਾਅਦ ਸੰਯੁਕਤ ਸਕੱਤਰ ਪੱਧਰ ਦੇ ਵਿਗਿਆਨੀਆਂ ਦੀ ਦੇਖਰੇਖ ਚ ਬੈਂਗਲੂਰੁ ਤੋਂ ਚਲਾਈ ਜਾਣ ਵਾਲੀ ਇਸ ਏਜੰਸੀ ਦਾ ਢਾਂਚਾ ਤਿਆਰ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ।

 

ਇਸ ਤੋਂ ਬਾਅਦ ਵਿਗਿਆਨੀਆਂ ਨੂੰ ਇਕ ਟੀਮ ਮੁਹੱਈਆ ਕਰਵਾਈ ਜਾਵੇਗੀ, ਜਿਹੜੀ ਤਿੰਨਾਂ ਫ਼ੌਜਾਂ ਨਾਲ ਮਿਲ ਕੇ ਕੰਮ ਕਰੇਗੀ। ਇਸ ਦੇ ਨਾਲ ਹੀ ਇਹ ਭਾਰਤੀ ਫ਼ੌਜ ਦੇ ਤਿੰਨਾਂ ਅੰਗਾਂ ਵਾਲੀ ਰੱਖਿਆ ਪੁਲਾੜ ਏਜੰਸੀ (DSA) ਦੇ ਖੋਜ ਅਤੇ ਵਿਕਾਸ ਚ ਵੀ ਮਦਦ ਕਰੇਗੀ।

 

ਦੱਸਣਯੋਗ ਹੈ ਕਿ ਭਾਰਤ ਤੋਂ ਪਹਿਲਾਂ ਅਮਰੀਕਾ ਪਹਿਲਾਂ ਹੀ 2020 ਤਕ ਪੁਲਾੜ ਲਈ ਫ਼ੌਜ ਬਣਾਉਣ ਦਾ ਐਲਾਨ ਕਰ ਚੁੱਕਾ ਹੈ। ਨਾਲ ਹੀ ਰੂਸ ਵੀ ਇਸ ਮਾਮਲੇ ਤੇ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ। ਅਮਰੀਕਾ ਦੇ ਇਸ ਫੈਸਲੇ ਨਾਲ ਚੀਨ ਦੀ ਚਿੰਤਾ ਵੱਧ ਗਈ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government approves new space research agency DSRA