ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਨਿਵੇਸ਼ ਪ੍ਰਕਿਰਿਆ ਦੌਰਾਨ ਜਾਰੀ ਰਹੇਗੀ ਏਅਰ ਇੰਡੀਆ ਦੀ ਉਡਾਣ: ਮੋਦੀ ਸਰਕਾਰ 

ਮੋਦੀ ਸਰਕਾਰ ਨੇ ਕਿਹਾ ਹੈ ਕਿ ਏਅਰ ਇੰਡੀਆ ਦੇ ਵਿਨਿਵੇਸ਼ ਨੂੰ ਲੈ ਕੇ ਹਿੱਸੇਦਾਰਾਂ ਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਵਿਨਿਵੇਸ਼ ਪ੍ਰਕਿਰਿਆ ਦੌਰਾਨ ਏਅਰ ਲਾਈਨ ਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਇਆ ਜਾਵੇਗਾ। 

ਸਰਕਾਰੀ ਹਵਾਈ ਕੰਪਨੀ ਦੀ ਵਿਨਿਵੇਸ਼ ਪ੍ਰਕਿਰਿਆ ਤਹਿਤ ਇਸ ਲਈ ਵਿਸ਼ੇਸ਼ ਰੂੁਪ ਨਾਲ ਗਠਤ ਮੰਤਰੀਆਂ ਦੇ ਸਮੂਹ ਨੇ ਸ਼ੁਰੂਆਤੀ ਜਾਣਕਾਰੀ ਦਸਤਾਵੇਜ਼ ਅਤੇ ਬੋਲੀ ਦੀਆਂ ਸ਼ਰਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ੁਰੂਆਤੀ ਜਾਣਕਾਰੀ ਦੇ ਦਸਤਾਵੇਜ਼ ਜਾਰੀ ਕਰਕੇ ਬੋਲੀ ਲਗਾਉਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ।
 

ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਅੱਜ ਟਵੀਟ ਕੀਤਾ ਕਿ ਮੰਤਰਾਲੇ ਇਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹੈ ਕਿ ਵਿਨਿਵੇਸ਼ ਵੱਲ ਵਧਣ ਨਾਲ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਏਅਰ ਇੰਡੀਆ ਦੇ ਕੰਮਕਾਜ ਨਿਰਵਿਘਨ ਜਾਰੀ ਰਹਿਣਗੇ ਅਤੇ ਸੁਧਾਰ ਹੋਵੇਗਾ। ਕਿਸੇ ਵੀ ਹਿੱਸੇਦਾਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

 

 

ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਵੀ ਹਿੱਸੇਦਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਵਿਨਿਵੇਸ਼ ਪ੍ਰਕਿਰਿਆ ਸਰਕਾਰੀ ਏਅਰ ਲਾਈਨ ਦੇ ਕੰਮਕਾਜ ਨੂੰ ਪ੍ਰਭਾਵਤ ਨਹੀਂ ਹੋਣ ਦੇਵੇਗੀ ਅਤੇ ਜੇਕਰ ਉਚਿਤ ਮੌਕਾ ਦਿੱਤਾ ਜਾਂਦਾ ਹੈ ਤਾਂ ਕੰਪਨੀ ਆਪਣੇ ਨੈੱਟਵਰਕ ਅਤੇ ਬੇੜੇ ਦਾ ਵਿਸਤਾਰ ਵੀ ਕਰੇਗੀ।
 

ਧਿਆਨ ਯੋਗ ਹੈ ਕਿ ਏਅਰ ਇੰਡੀਆ ਦੀ ਦੇਣਦਾਰੀ 80 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ ਅਤੇ ਪਿਛਲੇ ਸਾਲ ਇਸ ਨੂੰ ਰੋਜ਼ਾਨਾ 22 ਤੋਂ 25 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਕੋਈ ਖ਼ਰੀਦਦਾਰ ਕੰਪਨੀ ਖ਼ਰੀਦਣ ਲਈ ਅੱਗੇ ਨਹੀਂ ਆਇਆ ਸੀ। 

 

ਪਿਛਲੇ ਸਾਲ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ, ਪਹਿਲੇ ਬਜਟ ਵਿੱਚ, ਸਰਕਾਰ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਵਾਰ ਫਿਰ ਏਅਰ ਇੰਡੀਆ ਦਾ ਵਿਨਿਵੇਸ਼ ਕਰਨ ਦੀ ਕੋਸ਼ਿਸ਼ ਕਰੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government assured Air India flight will continue during the disinvestment process