ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

POK ਤੋਂ ਆਏ 5300 ਕਸ਼ਮੀਰੀਆਂ ਨੂੰ ਮੋਦੀ ਸਰਕਾਰ ਦੇਵੇਗੀ ਸਾਢੇ 5 ਲੱਖ ਰੁਪਏ

ਕੇਂਦਰੀ ਕੈਬਿਨੇਟ ਦੀ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਮੋਦੀ ਸਰਕਾਰ ਨੇ ਮਹਿੰਗਾਈ ਭੱਤੇ ਨੂੰ ਪੰਜ ਫੀਸਦੀ ਵਧਾਉਣ ਸਣੇ ਕਈ ਅਹਿਮ ਫੈਸਲੇ ਲਏ। ਸਰਕਾਰ ਨੇ ਪੀਓਕੇ ਤੋਂ ਉਜੜ ਕੇ ਭਾਰਤ ਦੇ ਕਈ ਰਾਜਾਂ ਵਿੱਚ ਆ ਕੇ ਵਸੇ ਕਰੀਬ 5300 ਕਸ਼ਮੀਰੀ ਪਰਿਵਾਰਾਂ ਨੇ ਦਿਵਾਲੀ ਦਾ ਤੋਹਫ਼ਾ ਦਿੱਤਾ।

 

 

 


ਹੁਣ ਇਨ੍ਹਾਂ ਪਰਿਵਾਰਾਂ ਨੂੰ ਕੇਂਦਰ ਵੱਲੋਂ ਸਾਢੇ ਪੰਜ ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ, ਤਾਂਕਿ ਇਹ ਕਸ਼ਮੀਰ ਵਿੱਚ ਆ ਕੇ ਵਸ ਸਕਣ। ਇਸ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਉਠ ਰਹੀ ਸੀ।

 

ਇਨ੍ਹਾਂ 5300 ਪਰਿਵਾਰਾਂ ਦੇ ਨਾਮ ਸ਼ੁਰੂਆਤ ਵਿੱਚ ਉਜੜਿਆਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਸੀ। ਪਰ ਹੁਣ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਦਾ ਨਾਮ ਲਿਸਟ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਆਰਥਕ ਸਹਾਇਤਾ ਵੀ ਜਾਵੇਗੀ।

 

ਬੈਠਕਾਂ ਤੋਂ ਬਾਅਦ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਪ੍ਰਧਾਨ ਮੰਤਰੀ ਨੇ ਪੀਓਕੋ ਦੇ ਉਜੜਿਆਂ ਲਈ 5.5 ਲੱਖ ਰੁਪਏ ਪ੍ਰਤੀ ਪਰਿਵਾਰ ਦੇ ਪੈਕੇਜ ਦਾ ਐਲਾਨ ਕੀਤਾ ਸੀ। ਉਦੋਂ ਹੁਣ ਇਸ ਵਿੱਚ 5300 ਪਰਿਵਾਰਾਂ ਨੂੰ ਸ਼ਾਮਲ ਨਹੀਂ ਹੋ ਸਕੇ ਸਨ, ਕਿਉਂਕਿ ਉਹ ਜੰਮੂ ਕਸ਼ਮੀਰ ਤੋਂ ਬਾਹਰਲੇ ਸਨ ਅਤੇ ਉਨ੍ਹਾਂ ਦਾ ਨਾਮ ਨਹੀਂ ਆਇਆ ਸੀ।

 

ਉਨ੍ਹਾਂ ਦੱਸਿਆ ਕਿ ਅੱਜ ਦੇ ਫੈਸਲੇ ਨਾਲ 5300 ਪਰਿਵਾਰਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਜਾਵਡੇਕਰ ਨੇ ਕਿਹਾ ਕਿ ਇਸ ਫੈਸਲੇ ਤੋਂ ਇਨ੍ਹਾਂ ਪਰਿਵਾਰਾਂ ਨਾਲ ਇਨਸਾਫ਼ ਹੋਇਆ ਹੈ। ਇਸ ਫੈਸਲੇ ਦਾ ਪੂਰੇ ਕਸ਼ਮੀਰ ਘਾਟੀ ਵਿੱਚ ਸੁਆਗਤ ਹੋਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government big announcement for 5300 Kashmiris from PoK will get five and a half lakh rupees