ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦਾ ਵੱਡਾ ਫੈਸਲਾ, ਟੂਰਿਜ਼ਮ ਲਈ ਖੋਲ੍ਹ ਦਿੱਤਾ ਸਿਆਚਿਨ

ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਉਥੇ ਸੈਰ-ਸਪਾਟਾ ਵਧਾਉਣ ਲਈ ਵੱਡਾ ਫੈਸਲਾ ਲਿਆ ਹੈ ਤੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਸਿਆਚਿਨ ਨੂੰ ਸੈਰ ਸਪਾਟੇ ਲਈ ਖੋਲ੍ਹ ਦਿੱਤਾ ਹੈ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੂਰਬੀ ਲੱਦਾਖ ਵਿਚ ਸ਼ਯੋਕ ਨਦੀ 'ਤੇ ਬਣੇ ਕਰਨਲ ਚੇਵਾਂਗ ਰਿਨੇਚੇਨ ਪੁੱਲ ਨੂੰ ਦੇਸ਼ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਇਹ ਐਲਾਨ ਕੀਤਾ।

 

 

ਇਹ ਪਹਿਲੀ ਵਾਰ ਹੈ ਕਿ ਭਾਰਤ ਅਤੇ ਸਿਆਚਿਨ ਵਿਚਾਲੇ ਟਕਰਾਅ ਦਾ ਕੇਂਦਰ ਰਿਹਾ ਇਹ ਅਸੁਰੱਖਿਅਤ, ਬਰਫ ਨਾਲ ਢੱਕੇ ਰਹਿਣ ਵਾਲੇ ਅਤੇ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਖੇਤਰ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ।

 

ਰਾਜਨਾਥ ਸਿੰਘ ਨੇ ਟਵੀਟ ਕੀਤਾ, ਲੱਦਾਖ ਵਿੱਚ ਸੈਰ-ਸਪਾਟੇ ਦੀ ਬਹੁਤ ਸੰਭਾਵਨਾ ਹੈ। ਬਿਹਤਰ ਸੰਪਰਕ ਸਾਧਨਾਂ ਦੇ ਬਾਅਦ ਇੱਥੇ ਸੈਲਾਨੀਆਂ ਦੀ ਗਿਣਤੀ ਨਿਸ਼ਚਤ ਤੌਰ ਤੇ ਵਧੇਗੀ। ਸਿਆਚਿਨ ਖੇਤਰ ਹੁਣ ਸੈਲਾਨੀਆਂ ਅਤੇ ਸੈਰ-ਸਪਾਟਾ ਲਈ ਖੁੱਲ੍ਹਾ ਹੈ।

 

ਸਿਆਚਿਨ ਬੇਸ ਤੋਂ ਲੈ ਕੇ ਕੁਮਾਰ ਪੋਸਟ ਤੱਕ ਦਾ ਸਾਰਾ ਇਲਾਕਾ ਸੈਰ-ਸਪਾਟੇ ਲਈ ਖੋਲ੍ਹ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ।

 

ਰਾਜਨਾਥ ਸਿੰਘ ਨੇ ਦੱਸਿਆ ਕਿ ਇਹ ਪੁਲ ਰਿਕਾਰਡ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਸ ਕਾਰਨ ਇਲਾਕੇ ਦੇ ਲੋਕ ਹੁਣ ਹਰ ਮੌਸਮ ਵਿੱਚ ਇਸ ਖੇਤਰ ਵਿੱਚ ਆ ਸਕਣਗੇ। ਨਾਲ ਹੀ ਸਰਹੱਦੀ ਖੇਤਰ ਵਿੱਚ ਹੋਣ ਕਰਕੇ ਇਹ ਪੁਲ ਰਣਨੀਤਕ ਤੌਰ ਤੇ ਵੀ ਮਹੱਤਵਪੂਰਨ ਹੈ।

 

ਭਾਰਤ-ਚੀਨ ਸਬੰਧਾਂ ਬਾਰੇ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਚੀਨ ਨਾਲ ਚੰਗੇ ਸਬੰਧ ਚਾਹੁੰਦਾ ਹੈ। ਹਾਲਾਂਕਿ ਸਰਹੱਦ ਦੇ ਸਬੰਧ ਵਿਚ ਦੋਵਾਂ ਦੇਸ਼ਾਂ ਵਿਚ ਕੁਝ ਬਹੁਤ ਵਿਚਾਰਧਾਰਕ ਮਤਭੇਦ ਹਨ, ਪਰ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਨਿਪਟਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government big decision open Siachen for tourism