ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਕਰ ਰਹੀ GST ਦਰਾਂ ’ਚ ਵੱਡੀ ਤਬਦੀਲੀ, ਮਹਿੰਗਾਈ ਵਧੇਗੀ

ਮੋਦੀ ਸਰਕਾਰ ਕਰ ਰਹੀ GST ਦਰਾਂ ’ਚ ਵੱਡੀ ਤਬਦੀਲੀ, ਮਹਿੰਗਾਈ ਵਧੇਗੀ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਛੇਤੀ ਹੀ ‘ਗੁਡਜ਼ ਐਂਡ ਸਰਵਿਸੇਜ਼ ਟੈਕਸ’ (GST) ਦੀਆਂ ਦਰਾਂ ’ਚ ਵੱਡੀਆਂ ਤਬਦੀਲੀਆਂ ਕਰ ਸਕਦੀ ਹੈ। ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਜੀਐੱਸਟੀ ਦਰਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਸੀ। ਹੁਣ GST ਦਰਾਂ ਵਧਾਉਣ ਲਈ ਬਣੀ ਕਮੇਟੀ ਨੇ ਅਹਿਮ ਸਿਫ਼ਾਰਸ਼ ਕੀਤੀ ਹੈ। ਇਸ ਲਈ ਸਰਕਾਰ ਹੁਣ ਛੇਤੀ ਹੀ GST ਦਰਾਂ ਵਿੱਚ ਤਬਦੀਲੀ ਦਾ ਅਹਿਮ ਫ਼ੈਸਲਾ ਲੈ ਸਕਦੀ ਹੈ।

 

 

ਜੀਐੱਸਟੀ ਕਮੇਟੀ ਨੇ GST ਅਧੀਨ ਦੋ ਟੈਕਸ ਦਰਾਂ ਕਰਨ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਕਮੇਟੀ ਮੁਤਾਬਕ 10 ਫ਼ੀ ਸਦੀ ਤੇ 20 ਫ਼ੀ ਸਦੀ ਦੇ ਦੋ ਟੈਕਸ ਸਲੈਬ ਹੋਣਗੇ। ਰਿਪੋਰਟ ਮੁਤਾਬਕ SIN ਤੇ ਲਗਜ਼ਰੀ ਗੁਡਜ਼ ਉੱਤੇ ਵੱਧ ਟੈਕਸ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਸਮੈਟਿਕਸ ਤੇ ਜੂਏਬਾਜ਼ੀ ਭਾਵ ਗੈਂਬਲਿੰਗ ਜਿਹੇ ਉਤਪਾਦਾਂ ਉੱਤੇ ਸੈੱਸ (ਟੈਕਸ) ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

 

 

ਇਸ ਤੋਂ ਇਲਾਵਾ ਸੈੱਸ ਦੀਆਂ ਮੌਜੂਦਾ ਦਰਾਂ ਵੀ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਮੇਟੀ ਨੇ ਸੈੱਸ ਦੀ ਦਰ ਨੂੰ ਮਹਿੰਗਾਈ ਦਰ ਨਾਲ ਜੋੜਨ ਦੀ ਸਿਫ਼ਾਰਸ਼ ਕੀਤੀ ਹੈ। ਮੈਨੂਫ਼ੈਕਚਰਿੰਗ ਸੈਕਟਰ ਲਈ ਕੰਪੋਜ਼ੀਸ਼ਨ ਰੇਟ ਵਧਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਕਮੇਟੀ ਨੇ, ਜਿਹੜੇ ਉਤਪਾਦਾਂ ਉੱਤੇ GST ਨਹੀਂ ਲੱਗਾ, ਉਨ੍ਹਾਂ ਵਿੱਚੋਂ ਵੀ ਕੁਝ ਉਤਪਾਦਾਂ ਉੱਤੇ GST ਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਸਿਹਤ ਤੇ ਸਿੱਖਿਆ ਦੇ ਖੇਤਰਾਂ ਨਾਲ ਜੁੜੀਆਂ ਸੇਵਾਵਾਂ ਉੱਤੇ GST ਦਰਾਂ ਨੂੰ ਵਧਾਉਣਾ ਚਾਹੀਦਾ ਹੈ। ਕਮੇਟੀ ਨੇ ਸੋਨਾ ਤੇ ਚਾਂਦੀ ਉੱਤੇ ਲੱਗਣ ਵਾਲੇ GST ਨੂੰ 3 ਫ਼ੀ ਸਦੀ ਤੋਂ ਵਧਾ ਕੇ 5 ਫ਼ੀ ਸਦੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

 

 

ਮੋਬਾਇਲ ਉੱਤੇ ਜੀਐੱਸਟੀ 12 ਫ਼ੀ ਸਦੀ ਤੋਂ ਵਧਾ ਕੇ 18 ਫ਼ੀ ਸਦੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉੱਧਰ 12 ਫ਼ੀ ਸਦੀ ਦੇ ਘੇਰੇ ਵਿੱਚ ਆਉਣ ਵਾਲੇ ਕਈ ਉਤਪਾਦਾਂ ਉੱਤੇ 18 ਫ਼ੀ ਸਦੀ GST ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

 

 

ਜਿਹੜੇ ਉਤਪਾਦਾਂ ਉੱਤੇ ਮੁੜ 28 ਫ਼ੀ ਸਦੀ GST ਲਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਫ਼ਾਰਮਾ, ਇਨਵਰਟਰ, ਐਗਰੀ–ਮਸ਼ੀਨਰੀ, LED ਲਾਈਟ, ਫ਼ਰਟੀਲਾਈਜ਼ਰਸ, ਫ਼ੁੱਟਵੀਅਰ, ਟਰੈਕਟਰ, ਫ਼ੈਬਰਿਕ, ਵਾਟਰ ਪੰਪ, ਮੈਡੀਕਲ ਉਪਕਰਣਾਂ ਉੱਤੇ ਡਿਊਟੀ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Government changing GST Tariffs in a big way inflation rate to go up