ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Article 370 'ਤੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ SC 'ਚ ਚੁਣੌਤੀ, ਜਾਣੋ ਕਿਸ ਨੇ ਪਾਈ ਪਟੀਸ਼ਨ


ਜੰਮੂ ਅਤੇ ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਲਈ ਸੰਵਿਧਾਨ ਦੇ ਆਰਟੀਕਲ 370 ਉੱਤੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।  

 

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪੁਨਰਗਠਨ ਬਿਲ ਨੂੰ ਰਾਜ ਸਭਾ ਤੋਂ ਪਾਸ ਕਰਵਾ ਲਿਆ ਹੈ ਹੁਣ ਲੋਕ ਸਭਾ ਵਿੱਚ ਇਸ ਬਾਰੇ ਬਹਿਸ ਹੋ ਰਹੀ ਹੈ। 

 

ਉਮੀਦ ਹੈ ਕਿ ਸਰਕਾਰ ਲੋਕ ਸਭਾ ਤੋਂ ਵੀ ਬਿੱਲ ਨੂੰ ਪਾਸ ਕਰਾਉਣ ਵਿੱਚ ਸਫਲ ਹੋ ਜਾਵੇਗੀ ਕਿਉਂਕਿ ਸਰਕਾਰ ਕੋਲ ਇਸ ਸਦਨ ਵਿੱਚ ਬਹੁਮਤ ਹੈ।

 

ਵਕੀਲ ਮਨੋਹਰ ਲਾਲ ਸ਼ਰਮਾ ਨੇ ਇਸ ਕੇਸ ਵਿੱਚ ਇਕ ਪਟੀਸ਼ਨ ਦਾਇਰ ਕੀਤਾ ਹੈ। ਸ਼ਰਮਾ ਨੇ ਰਾਸ਼ਟਰਪਤੀ ਦੇ ਹੁਕਮ 'ਗ਼ੈਰ ਕਾਨੂੰਨੀ' ਦੱਸਦੇ ਹੋਏ ਕਿਹਾ ਕਿ ਇਸ ਸੂਬੇ ਵਿਧਾਨ ਸਭਾ ਤੋਂ ਸਹਿਮਤੀ ਲਈ ਬਗ਼ੈਰ ਹੀ ਪਾਸ ਕੀਤਾ ਗਿਆ ਹੈ। 

 

ਮਨੋਹਰ ਲਾਲ ਸ਼ਰਮਾ ਦਾ ਹਵਾਲਾ: ਬੁੱਧਵਾਰ ਨੂੰ ਆਪਣੀ ਇਸ ਪਟੀਸ਼ਨ ਦੇ ਬਾਰੇ ਵਿੱਚ ਉਲੇਖ ਕਰਕੇ ਇਸ ਨੂੰ ਛੇਤੀ ਸੂਚੀਬੱਧ ਕਰਨ ਦੀ ਬੇਨਤੀ ਕੀਤੀ ਹੈ।


ਕੇਂਦਰ ਸਰਕਾਰ ਨੇ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਸਬੰਧੀ ਸੰਵਿਧਾਨ ਦੇ ਆਰਟੀਕਲ 370 ਨੂੰ ਰੱਦ ਕਰ ਦਿੱਤਾ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੀ ਪੇਸ਼ਕਸ਼ ਕੀਤੀ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government decision on Article 370 challenge in Supreme Court know who file a petition