ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਵਧਾਇਆ MSP

ਮੋਦੀ ਸਰਕਾਰ 2.0 ਨੇ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਚ ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਚ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (MSP) ਨੂੰ ਵਧਾ ਦਿੱਤਾ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵੱਡੀ ਰਾਹਤ ਅਤੇ ਲਾਭ ਮਿਲੇਗਾ। ਸਰਕਾਰ ਨੇ ਹਾੜੀ ਤੇ ਸਾਉਣੀ ਦੀਆਂ 14 ਫਸਲਾਂ ਦਾ ਐਮਐਸਪੀ ਵਧਾਇਆ ਹੈ।

 

ਕੇਂਦਰ ਸਰਕਾਰ ਨੇ ਅੱਜ ਕੀਤੀ ਮੀਟਿੰਗ ਚ 14 ਫਸਲਾਂ ’ਤੇ ਇੰਨਾ ਵਧਾਇਆ ਐਮਐਸਪੀ

 

ਅਰਹਰ ਦਾਲ ਦਾ ਐਮਐਸਪੀ 125 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਤੂਰ ਦੀ ਦਾਲ ਦਾ ਐਮਐਸਪੀ 125 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਤਿੱਲ ਦੀ ਕੀਮਤ ਵੀ 236 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਸੋਇਆਬੀਨ ਦੀ ਕੀਮਤ ਚ ਐਮਐਸਪੀ 311 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਸੂਰਜਮੁਖੀ ਦੀ ਕੀਮਤ ਸਰਕਾਰ ਨੇ 262 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਹੈ।

ਉੜਦ ਦੀ ਦਾਲ ਦੀ ਕੀਮਤ ਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਝੋਨੇ ਦੀ ਕੀਮਤ ਚ ਐਮਐਸਪੀ 65 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਕਪਾਹ ਚ ਐਮਐਸਪੀ 105 ਰੁਪਏ ਪ੍ਰਤੀ ਕੁਇੰਟਲ

 

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਾਰੇ ਟਵਿੱਟਰ ਰਾਹੀਂ ਜਾਣਕਾਰੀ ਦਿੰਦਿਆਂ ਐਮਐਸਪੀ ਚ ਕੀਤੇ ਗਏ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਪ੍ਰਗਟਾਇਆ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government gave relief to farmers by increased MSP