ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਮੁੜ ਪੇਸ਼ ਕਰਨ ਦੀ ਤਿਆਰੀ ’ਚ ਮੋਦੀ ਸਰਕਾਰ

National Medical Commission Bill: ਆ ਰਹੀ 17 ਜੂਨ ਤੋਂ ਸ਼ੁਰੂ ਹੋ ਰਹੀਆਂ 17ਵੀਂ ਲੋਕ ਸਭਾ ਦੇ ਪਹਿਲਾਂ ਸੈਸ਼ਨ ਚ ਕੇਂਦਰ ਸਰਕਾਰ ਉਹ ਖਾਸ ਬਿੱਲ ਮੁੜ ਤੋਂ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਟੀਚਾ ਮੈਡੀਕਲ ਸਿੱਖਿਆ ਖੇਤਰ ਚ ਵੱਡਾ ਸੁਧਾਨ ਕਰਨਾ ਹੈ।

 

ਦੱਸ ਦੇਈਏ ਕਿ ਦਸੰਬਰ 2017 ਚ ਪੇਸ਼ ਕੀਤਾ ਗਿਆ ਰਾਸ਼ਟਰੀ ਮੈਡੀਕਲ ਕਮਿਸ਼ਨ (ਐਨਐਮਸੀ) ਬਿੱਲ 16ਵੀਂ ਲੋਕ ਸਭਾ ਦੇ ਭੰਗ ਹੋ ਜਾਣ ਦੇ ਨਾਲ ਹੀ ਬੇਅਸਰ ਹੋ ਗਿਆ ਸੀ।

 

ਇਕ ਅਫ਼ਸਰ ਮੁਤਾਬਕ ਆਮ ਚੋਣਾਂ ਮਗਰੋਂ ਨਵੀਂ ਸਰਕਾਰ ਦੇ ਗਠਨ ਮਗਰੋਂ ਹੁਣ ਕੇਂਦਰੀ ਸਿਹਤ ਮੰਤਰਾਲੇ ਨੂੰ ਮੁੜ ਤੋਂ ਬਿੱਲ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਤੇ ਇਸ ਲਈ ਬਿੱਲ ਦਾ ਇਕ ਨਵਾਂ ਮਸੌਦਾ ਜਲਦ ਹੀ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨਐਮਸੀ ਬਿੱਲ ਦੇ ਮਸੌਦੇ ਨੂੰ ਕਾਨੂੰਨ ਮੰਤਰਾਲਾ ਦੀ ਮਨਜ਼ੂਰੀ ਦੀ ਉਡੀਕ ਹੈ।

 

ਇਹ ਬਿੱਲ ਕਾਨੂੰਨ ਬਣ ਜਾਣ ਤੇ ਮੈਡੀਕਲ ਕਾਊਂਸਿਲ ਆਫ ਇੰਡੀਆ (ਐਮਸੀਆਈ) ਕਾਨੂੰਨ 1956 ਦੀ ਥਾਂ ਲੈ ਲਵੇਗਾ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Government to table National Medical Commission Bill in lok sabha session 2019