ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦਾ ਗਰੀਬਾਂ ਨੂੰ ਤੋਹਫਾ, ਮੁਫਤ ’ਚ ਦੇਵੇਗੀ ਰਸੋਈ ਗੈਸ ਕਨੈਕਸ਼ਨ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਗਰੀਬ ਪਰਿਵਾਰਾਂ ਨੂੰ ਮੁਫਤ ਐਲਪੀਜੀ ਕਨੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ। ਪੀਐਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਚ ਪੌਟੋਲੀਅਮ ਮੰਤਰਾਲਾ ਦੇ ਪ੍ਰਸਤਾਵ ਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਤਹਿਤ ਕੇਂਦਰ ਸਰਕਾਰ ਸਾਰੇ ਗਰੀਬਾਂ ਨੂੰ ਮੁਫਤ ਗੈਸ ਕਨੈਕਸ਼ਨ ਦੇਵੇਗੀ।

 

ਕੇਂਦਰੀ ਪੈਟੋ੍ਰਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਸਰਕਾਰ ਨੇ ਸਾਰਿਆਂ ਗਰੀਬਾਂ ਨੂੰ ਮੁਫਤ ਗੈਸ ਕਨੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਲਾਭ ਲੈਣ ਲਈ ਗਰੀਬ ਪਰਿਵਾਰ ਨੂੰ 14 ਬਿੰਦੂਆਂ ਦਾ ਇੱਕ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ। ਜਿਸ ਵਿਚ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਸ ਕੋਲ ਪਹਿਲਾਂ ਤੋਂ ਕੋਈ ਗੈਸ ਕਨੈਕਸ਼ਨ ਨਹੀਂ ਹੈ। ਨਾਲ ਹੀ ਆਪਣਾ ਪਛਾਣ ਪੱਤਰ ਵੀ ਜਮ੍ਹਾਂ ਕਰਾਉਣਾ ਹੋਵੇਗਾ।

 

ਧਰਮਿੰਦਰ ਪ੍ਰਧਾਨ ਦੇ ਦੱਸਿਆ ਕਿ ਪੇਂਡੂ ਸਵਰਾਜ ਮੁਹਿੰਮ ਤਹਿਤ ਕੇਂਦਰ ਸਰਕਾਰ ਨੇ 50 ਹਜ਼ਾਰ ਪਿੰਡਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਿਸ ਵਿਚ ਵਾਂਝ ਰਹੇ ਲਗਭਗ 8 ਕਰੋੜ ਲੋਕਾਂ ਨੂੰ ਐਲਪੀਜੀ ਦੇ ਮੁਫਤ ਕਨੈਕਸ਼ਨ ਦਿੱਤੇ ਜਾਣਗੇ। ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਵੱਖੋ ਵੱਖ ਵਰਗਾਂ ਚ ਹੁਣ ਤੱਕ ਲਗਭਗ 5 ਕਰੋੜ 86 ਲੱਖ ਕਨੈਕਸ਼ਨ ਦੇ ਚੁੱਕੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Government will give free of cost kitchen gas connections