ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਵੱਧ ਪਰਪੱਕ ਤੇ ਆਤਮ–ਵਿਸ਼ਵਾਸ ਨਾਲ ਚੱਲ ਰਹੀ ਹੈ ਮੋਦੀ ਸਰਕਾਰ

ਐਤਕੀਂ ਵੱਧ ਪਰਪੱਕ ਤੇ ਆਤਮ–ਵਿਸ਼ਵਾਸ ਨਾਲ ਚੱਲ ਰਹੀ ਹੈ ਮੋਦੀ ਸਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੂਜੀ ਪਾਰੀ ਦਾ ਇੱਕ ਮਹੀਨਾ ਮੁਕੰਮਲ ਕਰ ਚੁੱਕੇ ਹਨ। ਦੂਜੀ ਪਾਰੀ ਦੇ ਪਹਿਲੇ ਮਹੀਨੇ ਦੌਰਾਨ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ NDA ਸਰਕਾਰ ਪਿਛਲੀ ਵਾਰ ਦੇ ਮੁਕਾਬਲੇ ਕਿਤੇ ਜ਼ਿਆਦਾ ਪਰਪੱਕ ਤੇ ਆਤਮ–ਵਿਸ਼ਵਾਸ ਨਾਲ ਭਰਪੂਰ ਵਿਖਾਈ ਦੇ ਰਹੀ ਹੈ।

 

 

ਕਿਸਾਨਾਂ–ਗ਼ਰੀਬਾਂ ਨਾਲ ਜੁੜੇ ਵੱਡੇ ਫ਼ੈਸਲਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਦਮ ਚੁੱਕ ਕੇ ਸਰਕਾਰ ਨੇ ਇਸ ਦੇ ਸੰਕੇਤ ਵੀ ਦੇ ਦਿੱਤੇ ਹਨ। ਇੱਕ ਮਹੀਨੇ ਦੇ ਕੰਮਕਾਜ ਉੱਤੇ ਝਾਤ ਪਾਈਏ, ਤਾਂ ਪ੍ਰਧਾਨ ਮੰਤਰੀ ਆਪਣੇ ਕੰਮ–ਕਾਜ ਦੇ ਪਹਿਲੇ ਤੌਰ–ਤਰੀਕਿਆਂ ਨੂੰ ਲੈ ਕੇ ਅੱਗੇ ਵਧ ਰਹੇ ਹਨ।

 

 

ਜਿਵੇਂ ਸੰਸਦ ਦੇ ਕੇਂਦਰੀ ਹਾਲ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਾ, ਪ੍ਰਧਾਨ ਮੰਤਰੀ ਵਜੋਂ ਸੰਸਦ ਵਿੱਚ ਪਹਿਲਾ ਭਾਸ਼ਣ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਬਹਿਸ ਦੇ ਰੂਪ ਵਿੱਚ ਦੇਣਾ, ਮੰਤਰੀ ਮੰਡਲ ਤੇ ਸਕੱਤਰਾਂ ਦੀ ਮੀਟਿੰਗ ਕਰ ਕੇ 100 ਦਿਨਾਂ ਦੀ ਕਾਰਜ–ਯੋਜਨਾ ਦੀ ਹਦਾਇਤ ਦੇਣਾ ਆਦਿ।

 

 

ਸ੍ਰੀ ਮੋਦੀ ਨੇ ਪਿਛਲੇ ਕਾਰਜਕਾਲ ਦੌਰਾਨ ਪਹਿਲਾ ਫ਼ੈਸਲਾ ਕਾਲ਼ੇ ਧਨ ਉੱਤੇ SIT ਬਣਾਉਣ ਦਾ ਲਿਆ ਸੀ। ਇਸ ਵਾਰ ਮਾਲ ਵਿਭਾਗ ਦੇ ਅਫ਼ਸਰਾਂ ਉੱਤੇ ਕਾਰਵਾਈ ਜਿਹਾ ਵੱਡਾ ਕਦਮ ਚੁੱਕਿਆ ਗਿਆ। ਜੇ ਪਹਿਲੀ ਫ਼ਾਈਲ ਉੱਤੇ ਹਸਤਾਖਰ ਦੀ ਗੱਲ ਕਰੀਏ, ਤਾਂ ਸ਼ਹੀਦਾਂ ਦੇ ਬੱਚਿਆਂ ਦੇ ਵਜ਼ੀਫ਼ੇ ਵਿੱਚ ਵਾਧੇ ਦਾ ਫ਼ੈਸਲਾ ਲਿਆ ਗਿਆ। ਇਸ ਦਾ ਘੇਰਾ ਵੀ ਵਧਾਇਆ ਗਿਆ।

 

 

ਕਹਿਣ ਦਾ ਮਤਲਬ ਇਹੋ ਹੈ ਕੰਮ ਕਰਨ ਦਾ ਅੰਦਾਜ਼ ਉਹੋ ਜਿਹਾ ਹੀ ਹੈ, ਵਿਵਹਾਰ ਵੀ ਉਹੋ ਜਿਹਾ ਹੈ। ਸੰਸਦ ਦੇ ਦੋਵੇਂ ਸਦਨਾਂ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਹੋਈ ਬਹਿਸ ਦੇ ਜਵਾਬ ਦੌਰਾਨ ਉਨ੍ਹਾਂ ਨਾਕਾਮੀਆਂ ਲਈ ਕਾਂਗਰਸ ਉੱਤੇ ਵੀ ਹਮਲਾ ਬੋਲਿਆ।

 

 

ਮੋਦੀ ਸਰਕਾਰ–2 ਇਸ ਵਾਰ ਬਹੁਤ ਤੇਜ਼ੀ ਨਾਲ ਕੰਮ ਕਰਨ ਦਾ ਸੰਕਲਪ ਲੈ ਚੁੱਕੀ ਹੈ। ਸਰਕਾਰ ਨੇ ਪਹਿਲੇ ਹੀ ਮਹੀਨੇ ਆਪਣੇ ਮੈਨੀਫ਼ੈਸਟੋ ਉੱਤੇ ਅਮਲ ਕਰਨ ਲਈ ਕੈਬਿਨੇਟ ਫ਼ੈਸਲਿਆਂ ਦੇ ਨਾਲ ਉਨ੍ਹਾਂ ਉੱਤੇ ਸੰਸਦ ਦੀ ਮੋਹਰ ਲਵਾਉਣੀ ਵੀ ਸ਼ੁਰੂ ਕਰ ਦਿੱਤੀ ਹੈ।

 

 

ਸਰਕਾਰ ਨੇ ਸ਼ੁਰੂਆਤ ਤੋਂ ਹੀ ਪ੍ਰਧਾਨ ਮੰਤਰੀ ਵਜ਼ੀਫ਼ਾ ਯੋਜਨਾ, ਮੋਟਰ ਵਾਹਨ ਕਾਨੂੰਨ ਵਿੱਚ ਤਬਦੀਲੀ, ਇੱਕ ਦੇਸ਼–ਇੱਕ ਰਾਸ਼ਨ ਕਾਰਡ, ਕਸ਼ਮੀਰ ਨੀਤੀ, ਤਿੰਨ ਤਲਾਕ ਬਿਲ ਨੂੰ ਲੈ ਕੇ ਆਪਣੇ ਏਜੰਡੇ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt is more mature and self-confident this time