ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਭਾਰਤ ਪੈਟ੍ਰੋਲੀਅਮ ਦੇ ਵੀ ਨਿਜੀਕਰਨ ਦੀਆਂ ਤਿਆਰੀਆਂ ’ਚ

ਮੋਦੀ ਸਰਕਾਰ ਭਾਰਤ ਪੈਟ੍ਰੋਲੀਅਮ ਦੇ ਵੀ ਨਿਜੀਕਰਨ ਦੀਆਂ ਤਿਆਰੀਆਂ ’ਚ

ਸਰਕਾਰ ਪੈਟਰੋਲੀਅਮ ਈਂਧਨ ਦਾ ਪ੍ਰਚੂਨ ਕਾਰੋਬਾਰ ਕਰਨ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ (BPCL) ਨੂੰ ਨਿਜੀ ਹੱਥਾਂ ਵਿੱਚ ਦੇਣ ਦੇ ਪ੍ਰਸਤਾਵ ਨੂੰ ਅਮਲੀ ਰੂਪ ਦੇਣ ਵੱਲ ਅੱਗੇ ਵਧ ਰਹੀ ਹੈ। ਪਰ ਇਸ ਲਈ ਉਸ ਨੂੰ ਸੰਸਦ ਦੀ ਪ੍ਰਵਾਨਗੀ ਲੈਣੀ ਹੋਵੇਗੀ।

 

 

ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਬੀਪੀਸੀਐੱਲ ਨੂੰ ਨਿਜੀ ਖੇਤਰ ਦੀਆਂ ਦੇਸੀ–ਵਿਦੇਸ਼ੀ ਕੰਪਨੀਆਂ ਨੂੰ ਵੇਚਣ ਦੇ ਪ੍ਰਸਤਾਵ ਉੱਤੇ ਵਿਚਾਰ ਕਰ ਰਹੀ ਹੈ। ਪਰ ਇਸ ਦੇ ਨਿਜੀਕਰਨ ਲਈ ਸੰਸਦ ਦੀ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੋਵੇਗੀ।

 

 

ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਪੈਟਰੋਲੀਅਮ ਖੇਤਰ ਦੇ ਪ੍ਰਚੂਨ ਬਾਜ਼ਾਰ ਵਿੱਚ ਬਹੁ–ਰਾਸ਼ਟਰੀ ਕੰਪਨੀਆਂ ਲਿਆਉਣਾ ਚਾਹੁੰਦੀ ਹੈ; ਤਾਂ ਜੋ ਬਾਜ਼ਾਰ ਵਿੱਚ ਮੁਕਾਬਲਾ ਵਧੇ। ਇਸੇ ਦੇ ਮੱਦੇਨਜ਼ਰ ਸਰਕਾਰ BPCL ਵਿੱਚ ਆਪਣੀ 53.3 ਫ਼ੀ ਸਦੀ ’ਚੋਂ ਵੱਡਾ ਹਿੱਸੇ ਕਿਸੇ ਚੋਣਵੇਂ ਭਾਈਵਾਲ ਨੂੰ ਵੇਚਣ ਬਾਰੇ ਵਿਚਾਰ ਕਰ ਰਹੀ ਹੈ।

 

 

ਮੰਨਿਆ ਜਾ ਰਿਹਾ ਹੈ ਕਿ BPCL ਦੇ ਅਪਨਿਵੇਸ਼ ਨਾਲ ਈਂਧਨ ਦੇ ਪ੍ਰਚੂਨ ਬਾਜ਼ਾਰ ਵਿੱਚ ਨਾ ਸਿਰਫ਼ ਵੱਡੀ ਹਲਚਲ ਹੋ ਸਕਦੀ ਹੈ; ਸਗੋਂ ਇਸ ਨਾਲ ਸਰਕਾਰ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 1.05 ਲੱਖ ਕਰੋੜ ਰੁਪਏ ਦੇ ਅਪਨਿਵੇਸ਼ ਦਾ ਇੱਕ–ਤਿਹਾਈ ਟੀਚਾ ਹਾਸਲ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।

 

 

ਹਾਲੇ ਤੱਕ ਇਸ ਬਾਜ਼ਾਰ ਉੱਤੇ ਸਰਕਾਰੀ ਕੰਪਨੀਆਂ ਦੀ ਸਰਦਾਰੀ ਰਹੀ ਹੈ। BPCL ਦਾ ਬਾਜ਼ਾਰ ਪੂੰਜੀਕਰਨ 27 ਸਤੰਬਰ ਨੂੰ ਬਾਜ਼ਾਰ ਬੰਦ ਹੋਣ ਸਮੇਂ 1.02 ਲੱਖ ਕਰੋੜ ਰੁਪਏ ਸੀ। ਇੰਝ ਕੰਪਨੀ ਵਿੱਚ ਸਿਰਫ਼ 26 ਫ਼ੀ ਸਦੀ ਹਿੱਸੇਦਾਰੀ ਵੇਚਣ ਉੱਤੇ ਸਰਕਾਰ ਨੂੰ 26,500 ਕਰੋੜ ਰੁਪਏ ਤੋਂ ਇਲਾਵਾ ਕੰਟਰੋਲ ਤੇ ਬਾਜ਼ਾਰ ਦਾਖ਼ਲਾ ਪ੍ਰੀਮੀਅਮ ਵਜੋਂ 5,000 ਤੋਂ 10,000 ਕਰੋੜ ਰੁਪਏ ਤੱਕ ਮਿਲਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt is preparing for privatization of Bharat Petroleum