ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਹੁਣ ਮੰਨ ਲਵੇ ਬਈ ਭਾਰਤ ਦੀ ਆਰਥਿਕ ਹਾਲਤ ਗੰਭੀਰ: ਰਘੂਰਾਮ ਰਾਜਨ

ਮੋਦੀ ਸਰਕਾਰ ਹੁਣ ਮੰਨ ਲਵੇ ਬਈ ਭਾਰਤ ਦੀ ਆਰਥਿਕ ਹਾਲਤ ਗੰਭੀਰ: ਰਘੂਰਾਮ ਰਾਜਨ

ਆਰਥਿਕ ਮੰਦੀ ਨੂੰ ਲੈ ਕੇ ਤਿੱਖੀਆਂ ਆਲੋਚਨਾਵਾਂ ਨਾਲ ਘਿਰੀ ਮੋਦੀ ਸਰਕਾਰ ਨੂੰ ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨਸੀਹਤ ਕੀਤੀ ਹੈ। ‘ਇੰਡੀਆ ਟੂਡੇ’ ਵਿੱਚ ਲਿਖੇ ਇੱਕ ਲੇਖ ’ਚ ਸ੍ਰੀ ਰਾਜਨ ਨੇ ਕਿਹਾ ਹੈ ਕਿ ਸਰਕਾਰ ਨੂੰ ਹੁਣ ਮੰਨ ਲੈਣਾ ਚਾਹੀਦਾ ਹੈ ਕਿ ਸਮੱਸਿਆ ਗੰਭੀਰ ਹੈ।

 

 

ਸ੍ਰੀ ਰਾਜਨ ਨੇ ਆਪਣੇ ਲੇਖ ’ਚ ਲਿਖਿਆ ਹੈ ਕਿ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਛੱਡ ਕੇ ਹੁਣ ਲੋੜੀਂਦੇ ਕਦਮ ਚੁੱਕਣਾ ਵੱਧ ਜ਼ਰੂਰੀ ਹੈ। ਉਨ੍ਹਾਂ ਲੋੜ ਤੋਂ ਵੱਧ ਕੇਂਦਰੀਕਰਣ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਕੰਟਰੋਲ ਉੱਤੇ ਵੀ ਚੇਤਾਵਨੀ ਦਿੱਤੀ।

 

 

ਸ੍ਰੀ ਰਾਜਨ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਬ੍ਰਾਂਡਿੰਗ ਨੂੰ ਗ਼ਲਤ ਦੱਸਿਆ। ਉਨ੍ਹਾਂ ਹਿਕਾ ਕਿ ਹੁਣ ਇਹ ਭਰੋਸਾ ਕਰਨ ਦੀ ਰਵਾਇਤ ਰੁਕਣੀ ਚਾਹੀਦੀ ਹੈ ਕਿ ਸਮੱਸਿਆ ਅਸਥਾਈ ਹੈ।

 

 

ਸ੍ਰੀ ਰਾਜਨ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਅਧਿਕਾਰਾਂ ਦੇ ਕੇਂਦਰੀਕਰਨ ਬਾਰੇ ਕਿਹਾ ਕਿ ਇਹ ਦੂਰ–ਦ੍ਰਿਸ਼ਟੀ ਦੀ ਘਾਟ ਤੇ ਤਾਕਤਵਰ ਮੰਤਰੀਆਂ ਦੀ ਗ਼ੈਰ–ਮੌਜੂਦਗੀ ਨੂੰ ਦਰਸਾਉਂਦਾ ਹੈ।

 

 

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਸਰਕਾਰ ਉੱਤੇ ਵੀ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਇੱਕ ਗ਼ੈਰ–ਸੰਗਠਤ ਸਰਕਾਰ ITS ਨੂੰ ਮਜ਼ਬੂਤ ਕਰ ਕੇ ਜਾਂਚ ਤੇ ਨਿਵੇਸ਼ ਏਜੰਸੀਆਂ ਨੂੰ ਬੁਲਡੋਜ਼ ਕਰ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ GDP ਭਾਵ ਕੁੱਲ ਘਰੇਲੂ ਉਤਪਾਦਨ ਦੇ ਅੰਕੜੇ ਆਏ ਸਨ। GDP ਦਾ ਅਨੁਮਾਨ 5.8 ਫ਼ੀ ਸਦੀ ਸੀ ਪਰ ਜਦੋਂ ਅੰਕੜੇ ਆਏ, ਤਾਂ ਇਹ 4.5 ਫ਼ੀ ਸਦੀ ਹੀ ਰਹੀ। ਇਸ ਨੂੰ ਲੈ ਕੇ ਸਰਕਾਰ ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ।

 

 

ਚੇਤੇ ਰਹੇ ਕਿ ਸਾਬਕਾ ਵਿੱਤ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਸਰਕਾਰ ਨੂੰ ਦਿਸ਼ਾਹੀਣ ਦੱਸਦਿਆਂ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ GDP ਅਸਲ ਵਿੱਚ 1.5 ਫ਼ੀ ਸਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt should accept that India s Economic Condition is serious says Raghuram Rajan