ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਰਾਜਾਂ `ਚ ਚੋਣਾਂ ਕਾਰਨ ਸਸਤਾ ਕੀਤਾ ਮੋਦੀ ਸਰਕਾਰ ਨੇ ਪੈਟਰੋਲ: ਕਾਂਗਰਸ

ਚਾਰ ਰਾਜਾਂ `ਚ ਚੋਣਾਂ ਕਾਰਨ ਸਸਤਾ ਕੀਤਾ ਮੋਦੀ ਸਰਕਾਰ ਨੇ ਪੈਟਰੋਲ: ਕਾਂਗਰਸ

ਅੱਜ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਢਾਈ-ਢਾਈ ਰੁਪਏ ਕਮੀ ਕਰਨ ਦੇ ਐਲਾਨ ਦੇ ਤੁਰੰਤ ਬਾਅਦ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇਲ ਕੀਮਤਾਂ `ਚ ਇਹ ਇੱਕ-ਦੋ ਰੁਪਏ ਦੀ ਕਮੀ ਕਰਨ ਦੀ ਥਾਂ ਉਨ੍ਹਾਂ ਨੂੰ 2014 ਦੇ ਪੱਧਰ `ਤੇ ਲਿਆਉਣਾ ਚਾਹੀਦਾ ਹੈ।


ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਦਰਅਸਲ, ਹੁਣ ਚਾਰ ਸੂਬਿਆਂ `ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਤੇਲ ਕੀਮਤਾਂ `ਚ ਵਾਧੇ ਕਾਰਨ ਆਮ ਜਨਤਾ `ਚ ਰੋਹ ਪਾਇਆ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੇ ਪੈਟਰੋਲੀਅਮ ਉਤਪਾਦਾਂ `ਤੇ ਆਪੋ-ਆਪਣਾ ਵੈਟ ਘਟਾਉਣ ਦਾ ਐਲਾਨ ਕੀਤਾ ਹੈ ਪਰ ਉਹ ਸੂਬੇ ਭਾਵ ਮਹਾਰਾਸ਼ਟਰ, ਛੱਤੀਸਗੜ੍ਹ, ਝਾਰਖੰਡ ਤੇ ਰਾਜਸਥਾਨ ਤਾਂ ਪਹਿਲਾਂ ਹੀ ਦੇਸ਼ `ਚ ਹੋਰ ਸੂਬਿਆਂ `ਚ ਕਿਤੇ ਜਿ਼ਆਦਾ ਵੈਟ ਵਸੂਲ ਕਰ ਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਪਦਾਰਥ ਜੀਐੱਸਟੀ ਅਧੀਨ ਲੈ ਆਉਣੇ ਚਾਹੀਦੇ ਹਨ।


ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਹੋਰ ਬਹੁਤ ਸਾਰੇ ਦੇਸ਼ਾਂ ਦੇ ਮੁਕਾਬਲੇ ਕਿਤੇ ਜਿ਼ਆਦਾ ਮਹਿੰਗਾ ਪੈਟਰੋਲ ਤੇ ਡੀਜ਼ਲ ਵੇਚ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਸਰਕਾਰ ਆਪਣੇ ਹੀ ਲੋਕਾਂ ਦੇ ਮੁਨਾਫ਼ੇ ਲਈ ਕੰਮ ਕਰ ਰਹੀ ਹੈ।   

 

ਉੱਧਰ ਅਜਿਹੇ ਅਨੇਕ ਮੁੱਦਿਆਂ ਕਾਰਨ ਅੱਜ-ਕੱਲ੍ਹ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਹਮੋ-ਸਾਹਮਣੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt slashes Petrol prices due to assembly polls