ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਦੀ ਆਮਦਨ ਇੰਝ ਦੁੱਗਣੀ ਕਰੇਗੀ ਮੋਦੀ ਸਰਕਾਰ

ਕਿਸਾਨਾਂ ਦੀ ਆਮਦਨ ਇੰਝ ਦੁੱਗਣੀ ਕਰੇਗੀ ਮੋਦੀ ਸਰਕਾਰ

ਜਰਮਨੀ ਨੇ ਭਾਰਤ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਆਪਣੀ ਤਕਨੀਕ ਤੇ ਪ੍ਰਬੰਧ ਦੀ ਮੁਹਾਰਤ ਨਾਲ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਜਰਮਨੀ ਦੇ ਖ਼ੁਰਾਕ ਤੇ ਖੇਤੀਬਾੜੀ ਮੰਤਰੀ ਜੂਲੀਆ ਕਲੋਕਨਰ ਨੇ ਇੱਥੇ ਕੱਲ੍ਹ ਸ਼ੁੱਕਰਵਾਰ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਤੋਮਰ ਨਾਲ ਮੀਟਿੰਗ ਵਿੱਚ ਇਹ ਪੇਸ਼ਕਸ਼ ਕੀਤੀ।

 

 

ਜੂਲੀਆ ਨੇ ਮੀਟਿੰਗ ਵਿੱਚ ਕਿਹਾ ਕਿ ਜਰਮਨੀ ਕੋਲ ਮਸ਼ੀਨੀਕਰਨ ਤੇ ਫ਼ਸਲਾਂ ਦੀ ਵਾਢੀ ਤੋਂ ਬਾਅਦ ਪ੍ਰਬੰਧ ਦੀ ਮੁਹਾਰਤ ਹੈ, ਜੋ ਭਾਰਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਅਹਿਮ ਸਿੱਧ ਹੋ ਸਕਦੀ ਹੈ। ਦੋਵੇਂ ਮੰਤਰੀਆਂ ਨੇ ਭਾਰਤ ਤੇ ਜਰਮਨੀ ਵਿਚਾਲੇ ਖੇਤੀ ਬਾਜ਼ਾਰ ਸਹਿਯੋਗ ਨਾਲ ਸਬੰਧਤ ਸਾਂਝੇ ਐਲਾਨਨਾਮੇ ਉੱਤੇ ਹਸਤਾਖਰ ਕੀਤੇ।

 

 

ਇਸ ਮੀਟਿੰਗ ਦੌਰਾਨ ਸ੍ਰੀ ਤੋਮਰ ਨੇ ਕਿਹਾ ਕਿ ਭਾਰਤ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਉਤਪਾਦਨ ’ਚ ਵਾਧਾ ਕਰਨ ਦੇ ਨਾਲ–ਨਾਲ ਲਾਗਤ ਘਟਾਉਣਾ, ਮੁਕਾਬਲੇਬਾਜ਼ੀ ਵਾਲਾ ਬਾਜ਼ਾਰ ਬਣਾਉਣ ਤੇ ਖੇਤੀਬਾੜੀ ਲਈ ਕੀਮਤ–ਲੜੀ ਮਜ਼ਬੂਤ ਕਰਨ ਉੱਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

 

 

ਸ੍ਰੀ ਤੋਮਰ ਨੇ ਕਿਹਾ ਕਿ ਭਾਰਤ ਨੇ ਖੇਤੀ ਬਰਾਮਦ ਨੀਤੀ 2018 ਅਧੀਨ ਆਪਣੇ ਖੇਤੀ ਉਤਪਾਦਾਂ ਦੀ ਬਰਾਮਦ 2022 ਤੱਕ ਦੁੱਗਣੀ ਕਰਦਿਆਂ 60 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

 

 

ਦੋਵੇਂ ਮੰਤਰੀਆਂ ਨੇ ਕਿਹਾ ਕਿ ਜਰਮਨੀ ਤੇ ਭਾਰਤ ਲਈ ਖੇਤੀ ਤਰਜੀਹ ਦਾ ਖੇਤਰ ਹੈ। ਉਨ੍ਹਾਂ ਮਸ਼ੀਨੀਕਰਨ, ਫ਼ਸਲਾਂ ਦੀ ਵਾਢੀ ਤੋਂ ਬਾਅਦ ਪ੍ਰਬੰਧ, ਸਪਲਾਈ–ਲੜੀ, ਬਾਜ਼ਾਰ ਤੱਕ ਪਹੁੰਚ, ਬਰਾਮਦ, ਅਨਾਜ ਤੇ ਖ਼ੁਰਾਕ ਸੁਰੱਖਿਆ, ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਵਿੱਚ ਸਹਿਯੋਗ, ਖ਼ੁਰਾਕ ਜਾਂਚ ਲੈਬਾਰੇਟਰੀ ਆਦਿ ਵਿਸ਼ਿਆਂ ਉੱਤੇ ਵੀ ਵਿਚਾਰ–ਵਟਾਂਦਰਾ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt to increase farmers income this way