ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਦੇ ਕਿਸਾਨਾਂ ਨੂੰ ਇੰਝ ਲਖਪਤੀ ਬਣਾਏਗੀ ਮੋਦੀ ਸਰਕਾਰ

ਕਸ਼ਮੀਰ ਦੇ ਕਿਸਾਨਾਂ ਨੂੰ ਇੰਝ ਲਖਪਤੀ ਬਣਾਏਗੀ ਮੋਦੀ ਸਰਕਾਰ

ਜੰਮੂ–ਕਸ਼ਮੀਰ ਦੇ ਠੰਢੇ ਮੌਸਮ ਵਿੱਚ ਪੈਦਾ ਹੋਣ ਵਾਲੀ ਕੇਸਰ ਦੀ ਫ਼ਸਲ ਤੋਂ ਹੀ ਵਾਦੀ ਦੇ ਕਿਸਾਨਾਂ ਦੀ ਕਿਸਮਤ ਬਦਲਣ ਵਾਲੀ ਹੈ। ਦਰਅਸਲ, ਕੇਂਦਰ ਸਰਕਾਰ ਹੁਣ ਕੇਸਰ ਦੀ ਪੈਦਾਵਾਰ ਵਧਾ ਕੇ ਕਿਸਾਨਾਂ ਨੂੰ ਲਖਪਤੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਸਰਕਾਰ ਨੇ ਕੇਸਰ ਦੀ ਪੈਦਾਵਾਰ ਅਗਲੇ ਕੁਝ ਸਾਲਾਂ ਅੰਦਰ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ।

 

 

ਇਸ ਮਾਮਲੇ ਨਾਲ ਜੁੜੇ ਕੁਝ ਖੇਤੀ–ਵਿਗਿਆਨੀਆਂ ਨੇ ਦੱਸਿਆ ਕਿ ਕਿਸਾਨ ਇੱਕ ਹੈਕਟੇਅਰ ਰਕਬੇ ਵਿੱਚ ਕੇਸਰ ਦੀ ਖੇਤੀ ਤੋਂ 24 ਤੋਂ 27 ਲੱਖ ਰੁਪਏ ਕਮਾ ਸਕਦੇ ਹਨ। ਕਸ਼ਮੀਰ ਬਾਰੇ ਅਜਿਹੀ ਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਨ ਵਿੱਚ ਕਾਫ਼ੀ ਪੁਰਾਣੀ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਇੱਕ ਵਾਰ ਆਪਣਾ ਅਜਿਹਾ ਵਿਚਾਰ ਸਾਂਝਾ ਕੀਤਾ ਸੀ।

 

 

ਤਦ ਸ੍ਰੀ ਮੋਦੀ ਨੇ ‘ਕੇਸਰ ਕ੍ਰਾਂਤੀ’ ਲਿਆਉਣ ਦਾ ਸੱਦਾ ਦਿੱਤਾ ਸੀ। ਤਦ ਜੰਮੂ–ਕਸ਼ਮੀਰ ਸਰਕਾਰ ਨਾਲ ਮਿਲ ਕੇ ਸਪਾਈਸਜ਼ ਬੋਡਰ ਨੇ ਸ੍ਰੀਨਗਰ ਵਿੱਚ ਕੇਸਰ ਉਤਪਾਦਨ ਤੇ ਬਰਾਮਦ ਵਿਕਾਸ ਏਜੰਸੀ ਭਾਵ SPEDA ਬਣਾਉਣ ਦੀ ਯੋਜਨਾ ਤਿਆਰ ਕੀਤੀ ਸੀ।

 

 

ਭਾਰਤੀ ਖੇਤੀ ਖੋਜ ਕੌਂਸਲ (ਪੂਸਾ, ਨਵੀਂ ਦਿੱਲੀ) ਦੇ ਮੁੱਖ ਵਿਗਿਆਨੀ (ਬਾਗ਼ਬਾਨੀ) ਵਿਕਰਮਾਦਿੱਤ ਪਾਂਡੇ ਨੇ ਦੱਸਿਆ ਕਿ ਕੇਸਰ ਕ੍ਰਾਂਤੀ ਲਿਆਉਣ ਲਈ ਰਾਸ਼ਟਰੀ ਕੇਸਰ ਮਿਸ਼ਨ ਸ਼ੁਰੂ ਕੀਤਾ ਗਿਆ; ਜਿਸ ਵਿੱਚ ਕੇਂਦਰੀ ਬਾਗ਼ਬਾਨੀ ਖੋਜ ਸੰਸਥਾਨ ਅਹਿਮ ਭੂਮਿਕਾ ਨਿਭਾ ਰਿਹਾ ਹੈ।

 

 

ਸੰਸਥਾਨ ਵੱਲੋਂ ਜੰਮੂ–ਕਸ਼ਮੀਰ ’ਚ ਕੇਸਰ ਦੀ ਖੇਤੀ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਤੇ ਪੈਦਾਵਾਰ ਵਧਾਉਣ ਲਈ ਏਕੀਕ੍ਰਿਤ ਉਤਪਾਦਨ ਪ੍ਰਣਾਲੀ ਅਪਣਾਈ ਗਈ ਹੈ; ਜਿਸ ਵਿੱਚ ਤੁਪਕਾ ਸਿੰਜਾਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।

 

 

ਇੰਝ ਨਾ ਸਿਰਫ਼ ਉਤਪਾਦਨ ਵਧਦਾ ਹੈ, ਸਗੋਂ ਇਸ ਨਾਲ ਖਾਦਾਂ ਦੀ ਵਰਤੋ਼ ਵਿੱਚ ਵੀ 25 ਤੋਂ 30 ਫ਼ੀ ਸਦੀ ਤੱਕ ਦੀ ਕਮੀ ਆਉ਼ਦੀ ਹੈ। ਇੱਥੇ ਵਰਨਣਯੋਗ ਹੈ ਕਿ ਭਾਰਤ ’ਚ ਕੇਸਰ ਦੀ ਖੇਤੀ ਸਿਰਫ਼ ਜੰਮੂ–ਕਸ਼ਮੀਰ ’ਚ ਹੀ ਹੁੰਦੀ ਹੈ। ਭਾਰਤ ਤੋਂ ਕੇਸਰ ਜ਼ਿਆਦਾਤਰ ਇੰਗਲੈਂਡ, ਅਮਰੀਕਾ ਤੇ ਮੱਧ–ਪੂਰਬੀ ਦੇਸ਼ਾਂ ਸਮੇਤ ਸਮੁੱਚੇ ਵਿਸ਼ਵ ਵਿੱਚ ਸਪਲਾਈ ਹੁੰਦਾ ਹੈ।

 

 

ਕੇਸਰ ਦੀ ਕੀਮਤ ਭਾਰਤ ਵਿੱਚ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ; ਜਦ ਕਿ ਵਿਦੇਸ਼ ਵਿੱਚ ਭੇਜਣ ’ਤੇ ਇਹ 5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt to make Kashmir Farmers Millionaires this way