ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਵਧਾਏਗੀ GST, ਚੀਜ਼ਾਂ ਹੋਣਗੀਆਂ ਹੋਰ ਮਹਿੰਗੀਆਂ

ਮੋਦੀ ਸਰਕਾਰ ਵਧਾਏਗੀ GST, ਚੀਜ਼ਾਂ ਹੋਣਗੀਆਂ ਹੋਰ ਮਹਿੰਗੀਆਂ

ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਨਾਲ ਕਈ ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ’ਚ ਮੰਗਲਵਾਰ ਨੂੰ ਕੇਂਦਰ ਤੇ ਰਾਜ ਦੇ GST ਅਧਿਕਾਰੀਆਂ ਦੀ ਮੀਟਿੰਗ ਵਿੱਚ ਟੈਕਸ–ਦਰਾਂ ਵਧਾਉਣ ਉੱਤੇ ਚਰਚਾ ਹੋਈ।

 

 

ਸੂਤਰਾਂ ਮੁਤਾਬਕ ਅਧਿਕਾਰੀਆਂ ਦੀ ਰਾਇ ਹੈ ਕਿ ਪੰਜ ਫ਼ੀ ਸਦੀ ਵਾਲੇ ਸਲੈਬ ਨੂੰ ਵਧਾ ਕੇ 6 ਤੋਂ 8 ਫ਼ੀ ਸਦੀ ਕੀਤਾ ਜਾਵੇ। ਇੰਝ ਹੀ 12 ਵਾਲੇ ਸਲੈਬ ਨੂੰ 15 ਫ਼ੀ ਸਦੀ ਕੀਤਾ ਜਾਵੇ।

 

 

GST ਕੌਂਸਲ ਦੀ 18 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਨਵੀਂਆਂ ਦਰਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ। GST ਕੁਲੈਕਸ਼ਨ ਦੇ ਟੀਚੇ ਤੋਂ ਲਗਾਤਾਰ ਪਿੱਛੇ ਚੱਲ ਰਹੀ ਸਰਕਾਰ ਨੇ ਕਮਾਈ ਵਧਾਉਣ ਲਈ GST ਅਧਿਕਾਰੀਆਂ ਤੋਂ ਸਲਾਹ ਮੰਗੀ ਸੀ।

 

 

ਮੀਟਿੰਗ ਵਿੱਚ ਈ–ਇਨਵਾਇਸਿੰਗ ਨੂੰ ਲਾਜ਼ਮੀ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ ਹੈ ਕਿ 500 ਕਰੋੜ ਰੁਪਏ ਸਾਲਾਨਾ ਟਰਨਓਵਰ ਵਾਲੇ ਕਾਰੋਬਾਰੀਆਂ ਲਈ ਈ–ਇਨਵਾਇਸਿੰਗ ਜ਼ਰੂਰੀ ਕੀਤੀ ਜਾਵੇ।

 

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ‘ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ’ ’ਚ GST ਦਰਾਂ ਵਿੱਚ ਤਬਦੀਲੀ ਲਈ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਸਨ। ਮੀਟਿੰਗ ਦੌਰਾਨ 18% ਸਲੈਬ ਵਾਲੇ ਘੱਟ ਜ਼ਰੂਰੀ ਉਤਪਾਦਾਂ ਉੱਤੇ ਸੈੱਸ ਲਾਉਣ ਦੀ ਸਲਾਹ ਦਿੱਤੀ ਗਈ ਹੈ। ਹਾਲੇ 28% ਸਲੈਬ ’ਚ ਹੀ ਸੈੱਸ ਲੱਗਦਾ ਹੈ।

 

 

ਅਨੁਮਾਨ ਹੈ ਕਿ ਲਗਭਗ ਅੱਧੀ GST ਕੁਲੈਕਸ਼ਨ 18 ਫ਼ੀ ਸਦੀ ਸਲੈਬ ਤੋਂ ਹੁੰਦੀ ਹੈ। ਇਸੇ ਲਈ ਇੱਥੇ ਸੈੱਸ ਲਾ ਕੇ ਘਾਟੇ ਦੀ ਪੂਰਤੀ ਕੀਤੀ ਜਾ ਸਕਦੀ ਹੈ।

 

 

GST ਵਸੂਲੀ ਵਧਾਉਣ ਲਈ ਗਾਹਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਰਕਾਰ GST ਬਿਲ ਲੈ ਕੇ ਸਾਮਾਨ ਖ਼ਰੀਦਣ ਵਾਲੇ ਗਾਹਕਾਂ ਨੂੰ ਇਨਾਮ ਦੇ ਸਕਦੀ ਹੈ। ਗਾਹਕਾਂ ਦੀ ਚੋਣ ਲੱਕੀ ਡ੍ਰਾੱਅ ਨਾਲ ਹੋਵੇਗੀ। ਸਾਰੇ ਬਿਲਾਂ ਵਿੱਚ ਮੌਜੂਦ ਲੈਣ–ਦੇਣ ਆਈਡੀ ਰਾਹੀਂ ਖ਼ੁਸ਼ਕਿਸਮਤ ਗਾਹਕ ਚੁਣੇ ਜਾਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt to raise GST Prices to rise again