ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਘੋਲ ਰਹੇ ਸਮਾਜ ’ਚ ਜ਼ਹਿਰ, ਫੁੱਟ–ਪਾਊ ਨੀਤੀ ਵਿਰੁੱਧ ਲੜਦਾ ਰਹਾਂਗਾ: ਰਾਹੁਲ ਗਾਂਧੀ

ਮੋਦੀ ਸਮਾਜ ’ਚ ਜ਼ਹਿਰ ਘੋਲ ਰਹੇ, ਫੁੱਟ–ਪਾਊ ਨੀਤੀ ਵਿਰੁੱਧ ਲੜਦਾ ਰਹਾਂਗਾ: ਰਾਹੁਲ ਗਾਂਧੀ

ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਹੈ।

 

 

ਵਾਇਨਾਡ ਸੰਸਦੀ ਹਲਕੇ ਦੇ ਦੌਰੇ ’ਤੇ ਪੁੱਜੇ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰੀ ਪੱਧਰ ਉੱਤੇ ਸਾਡਾ ਮੁਕਾਬਲਾ ਜ਼ਹਿਰ ਨਾਲ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਮਾਜ ਵਿੱਚ ਜ਼ਹਿਰ ਘੋਲ ਰਹੇ ਹਨ ਤੇ ਉਹ ਮੋਦੀ ਦੀਆਂ ਇਸ ਕਥਿਤ ਫੁੱਟ–ਪਾਊ ਨੀਤੀ ਵਿਰੁੱਧ ਲੜਦੇ ਰਹਿਣਗੇ।

 

 

ਸ੍ਰੀ ਰਾਹੁਲ ਗਾਂਧੀ ਵਾਇਨਾਡ ਸੰਸਦੀ ਹਲਕੇ ਤੋਂ ਹੀ ਚੋਣ ਜਿੱਤੇ ਹਨ। ਉਹ ਕੱਲ੍ਹ ਸ਼ੁੱਕਰਵਾਰ ਨੂੰ ਇੱਥੇ ਪੁੱਜੇ ਸਨ।

 

 

ਵਾਇਨਾਡ ਦੇ ਕਲਪੇਟਾ ਵਿਖੇ ਇੱਕ ਰੋਡ–ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜ਼ਹਿਰ ਭਰੀਆਂ ਗੱਲਾਂ ਬੋਲਦੇ ਹਨ। ਉਨ੍ਹਾਂ ਕਿਹਾ,‘ਮੈਂ ਸਖ਼ਤ ਸ਼ਬਦ ਦਾ ਇਸਤੇਮਾਲ ਕਰ ਰਿਹਾ ਹਾਂ ਪਰ ਨਰਿੰਦਰ ਮੋਦੀ ਇਸ ਦੇਸ਼ ਨੂੰ ਵੰਡਣ ਲਈ ਨਫ਼ਰਤ–ਭਰਪੂਰ ਜ਼ਹਿਰ ਦੀ ਵਰਤੋਂ ਕਰਦੇ ਹਨ। ਉਹ ਗੁੱਸੇ ਤੇ ਨਫ਼ਰਤ ਦੀ ਵਰਤੋਂ ਇਸ ਦੇਸ਼ ਦੇ ਲੋਕਾਂ ’ਚ ਵੰਡੀਆਂ ਪਾਉਣ ਲਈ ਕਰਦੇ ਹਨ।’

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਆਰ, ਭਾਈਚਾਰੇ ਤੇ ਸੱਚਾਈ ਦਾ ਨਾਂਅ ਹੈ ਪਰ ਨਰਿੰਦਰ ਮੋਦੀ ਝੂਠ ਤੇ ਨਫ਼ਰਤ ਦੀ ਵਰਤੋਂ ਕਰ ਕੇ ਰਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੇ ਇਸ ਝੂਠ ਵਿਰੁੱਧ ਲਗਾਤਾਰ ਲੜਦੀ ਰਹੇਗੀ।

 

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇਹ ਬਿਆਨ ਤਦ ਆਇਆ ਹੈ, ਜਦੋਂ ਪੀਐੱਮ ਨਰਿੰਦਰ ਮੋਦੀ ਵੀ ਉਸ ਵੇਲੇ ਕੇਰਲ ’ਚ ਹੀ ਸਨ ਤੇ ਬਾਅਦ ’ਚ ਮਾਲਦੀਵਜ਼ ਗਏ ਸਨ।

 

 

ਨਰਿੰਦਰ ਮੋਦੀ ਉੱਤੇ ਸਿਆਸੀ ਹਮਲਾ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਸ ਦੇਸ਼ ਦੀਆਂ ਸਭ ਤੋਂ ਘਟੀਆ ਭਾਵਨਾਵਾਂ ਪ੍ਰਦਰਸ਼ਿਤ ਕਰਦੇ ਹਨ। ਉਹ ਗੁੱਸੇ ਤੇ ਨਫ਼ਰਤ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਸੁਰੱਖਿਆ ਨੂੰ ਦਰਸਾਉਂਦੇ ਹਨ, ਉਹ ਝੂਠ ਦੇ ਵੀ ਪ੍ਰਤੀਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi is diluting poison in Society will continue against dividing policy