ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੀ ਸਭ ਤੋਂ ਵੱਡੀ ਹੈਲਥ ਸਕੀਮ ਨਰਿੰਦਰ ਮੋਦੀ ਨੇ ਕੀਤੀ ਸ਼ੁਰੂ

ਦੁਨੀਆ ਦੀ ਸਭ ਤੋਂ ਵੱਡੀ ਹੈਲਥ ਸਕੀਮ ਨਰਿੰਦਰ ਮੋਦੀ ਨੇ ਕੀਤੀ ਸ਼ੁਰੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ‘ਜਨ ਆਰੋਗਯ ਯੋਜਨਾ` (ਆਯੁਸ਼ਮਾਨ ਭਾਰਤ) ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਰਾਂਚੀ `ਚ ਦੇਸ਼ ਵਾਸੀਆਂ ਨੂੰ ਇਸ ਯੋਜਨਾ ਦਾ ਤੋਹਫ਼ਾ ਦਿੱਤਾ। ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜ ਦੀ ਆਖ਼ਰੀ ਕਤਾਰ `ਚ ਖੜ੍ਹੇ ਵਿਅਕਤੀ ਨੂੰ, ਗ਼ਰੀਬ ਤੋਂ ਗ਼ਰੀਬ ਨੂੰ ਵੀ ਇਲਾਜ ਮਿਲੇ, ਸਿਹਤ ਦੀ ਬਿਹਤਰ ਸਹੂਲਤ ਮਿਲੇ, ਅੱਜ ਇਸ ਦੂਰ-ਦ੍ਰਿਸ਼ਟੀਕੋਣ ਨਾਲ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ। ‘ਆਯੁਸ਼ਮਾਨ ਭਾਰਤ` ਦੇ ਸੰਕਲਪ ਨਾਲ ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਅੱਜ ਤੋਂ ਲਾਗੂ ਹੋ ਰਹੀ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆ ਵਿੱਚ ਸਰਕਾਰੀ ਰੁਪਏ ਨਾਲ ਇੰਨੀ ਵੱਡੀ ਯੋਜਨਾ ਕਿਸੇ ਵੀ ਹੋਰ ਦੇਸ਼ `ਚ ਨਹੀਂ ਚੱਲ ਰਹੀ। ਦੇਸ਼ ਦੇ 50 ਕਰੋੜ ਤੋਂ ਵੱਧ ਭਰਾਵਾਂ-ਭੈਣਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦੇਣ ਵਾਲੀ ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ। ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਸਮੁੱਚੇ ਯੂਰੋਪੀਅਨ ਯੂਨੀਅਨ ਦੀ ਕੁੱਲ ਆਬਾਦੀ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨਾਲ ਦੋ ਮਹਾਂਪੁਰਖਾਂ ਦਾ ਸਬੰਧ ਜੁੜਿਆ ਹੈ। ਅਪ੍ਰੈਲ ਮਹੀਨੇ ਜਦੋਂ ਯੋਜਨਾ ਦਾ ਪਹਿਲਾ ਗੇੜ ਸ਼ੁਰੂ ਹੋਇਆ ਸੀ, ਤਦ ਉਸ ਦਿਨ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਸੀ। ਹੁਣ ਇਸ ਲੜੀ ਵਿੱਚ, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਦੀਨ ਦਿਆਲ ਉਪਾਧਿਆਇ ਜੀ ਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਸ਼ੁਰੂ ਹੋਈ ਹੈ।


ਇਸ ਯੋਜਨਾ ਅਧੀਨ ਹਰੇਕ ਪਰਿਵਾਰ ਨੁੰ ਸਾਲਾਨਾ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਰਾਹੀਂ 10 ਕਰੋੜ ਤੋਂ ਵੱਧ ਪਰਿਵਾਰ ਲਾਭ ਉਠਾਉਣਗੇ। ਲੱਖਾਂ ਪਰਿਵਾਰਾਂ ਵਿਚੋਂ 57 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਸੁਰੱਖਿਆ ਮਿਲੇਗੀ, ਜਿਸ ਨਾਲ ਸੂਬੇ ਦੀ ਆਬਾਦੀ ਦੇ 85 ਫ਼ੀ ਸਦੀ ਹਿੱਸੇ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਂਚੀ `ਚ ਦੋ ਮੈਡੀਕਲ ਕਾਲਜਾਂ ਤੇ 10 ਵੈਲਨੈੱਸ ਕੇਂਦਰਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ।


ਆਰੋਗਯ ਮਿੱਤਰ ਕਰਨਗੇ ਮਦਦ
ਲਾਭਪਾਤਰੀਆਂ ਦੀ ਮਦਦ ਲਈ ਪ੍ਰਧਾਨ ਮੰਤਰੀ ਜਨ-ਆਰੋਗਯ ਮਿੱਤਰ ਤਾਇਨਾਤ ਕੀਤੇ ਜਾਣੇਗ। ਉਨ੍ਹਾਂ ਨੂੰ ਕੌਸ਼ਲ ਵਿਕਾਸ ਮੰਤਰਾਲੇ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਹੁਦ ਤੱਕ 3,519 ਜਣਿਆਂ ਨੁੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੂੰ ਵੱਖੀੋ-ਵੱਖਰੇ ਪੱਧਰਾਂ `ਤੇ ਸਿਖਲਾਈ ਦਿੱਤੀ ਜਾ ਰਹੀ ਹੈ। ਪੈਨਲ `ਚ ਸ਼ਾਮਲ ਹਰੇਕ ਹਸਪਤਾਲ ਵਿੱਚ ਇੱਕ ਆਰੋਗਯ ਮਿੱਤਰ ਤਾਇਨਾਤ ਕੀਤਾ ਜਾਵੇਗਾ। ਯੋਜਨਾ `ਚ ਸ਼ਾਮਲ ਲੋਕਾਂ ਦੀ ਸੂਚੀ ਪਹਿਲਾਂ ਹੀ ਜਨਤਕ ਕੀਤੀ ਜਾ ਚੁੱਕੀ ਹੈ। ਲਾਭਪਾਤਰੀ ਨੇ ਆਪਣੀ ਸ਼ਨਾਖ਼ਤੀ ਪੱਤਰ ਲੈ ਕੇ ਆਉਣਾ ਹੈ। ਨੈਸ਼ਨਲ ਹੈਲਥ ਏਜੰਸੀ ਵੱਲੋਂ ਤਿਆਰ ਪੋਰਟਲ `ਤੇ ਲਾਭਪਾਤਰੀਆਂ ਦਾ ਵੇਰਵਾ ਹੈ। ਹਸਪਤਾਲ ਜਾਣ `ਤੇ ਉਸ ਨੇ ਵੈਬਸਾਈਟ ਵਿੱਚ ਨਾਮ ਦੀ ਪੁਸ਼ਟੀ ਕਰਵਾਉਣੀ ਹੈ ਤੇ ਇਲਾਜ ਸ਼ੁਰੂ ਹੋ ਜਾਵੇਗਾ। ਇਸ ਲਈ ਬਾਕਾਇਦਾ ਇੱਕ ਲਾਭਪਾਤਰੀ ਸ਼ਨਾਖ਼ਤ ਪ੍ਰਣਾਲੀ ਤਿਆਰ ਕੀਤੀ ਗਈ ਹੈ।


ਲਾਭਪਾਤਰੀਆਂ ਨੂੰ ਮੋਦੀ ਦੀ ਚਿੱਠੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੇ ਆਯੁਸ਼ਮਾਨ ਭਾਰਤ ਬੀਮਾ ਪ੍ਰੋਗਰਾਮ ਦੀ ਅਹਿਮੀਅਤ ਅਤੇ ਫ਼ਾਇਦਿਆਂ ਬਾਰੇ ਝਾਰਖੰਡ ਦੇ ਲਾਭਪਾਤਰੀਆਂ ਨੂੰ ਦੋ ਪੰਨਿਆਂ ਦੀ ਇੱਕ ਖ਼ਾਸ ਚਿੱਠੀ ਭੇਜੀ ਹੈ। ਝਾਰਖੰਡ ਦੇ 57 ਲੱਖ ਪਰਿਵਾਰਾਂ ਨੂੰ ਐਤਵਾਰ ਸਵੇਰ ਨੂੰ ਇਹ ਚਿੱਠੀ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਵੱਲੋਂ ਖ਼ਾਸ ਤੌਰ `ਤੇ ਭੇਜੀ ਗਈ ਇਸ ਚਿੱਠੀ ਵਿੰਚ ਕਿਹਾ ਗਿਆ ਹੈ ਕਿ - ਮੈਨੂੰ ਆਸ ਹੈ ਕਿ ਤੁਹਾਨੂੰ ਖ਼ਰਚ ਤੇ ਪਰੇਸ਼ਾਨੀਆਂ ਦੀ ਫਿ਼ਕਰ ਕੀਤੇ ਬਗ਼ੈਰ ਵਾਜਬ ਇਲਾਜ ਹਾਸਲ ਹੋਵੇਗਾ।   

ਐਤਵਾਰ ਸਵੇਰੇ ਪ੍ਰਧਾਨ ਮੰਤਰੀ ਝਾਰਖੰਡ ਸੂਬੇ ਦੀ ਰਾਜਧਾਨੀ ਰਾਂਚੀ ਹਵਾਈ ਅੱਡੇ `ਤੇ ਪੁੱਜੇ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi launched World s largest Health Scheme