ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਯੂਪੀ `ਚ ਕੀਤੀ 60,000 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ

ਮੋਦੀ ਨੇ ਯੂਪੀ `ਚ ਕੀਤੀ 60,000 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ `ਚ 60,000 ਕਰੋੜ ਰੁਪਏ ਦੇ 81 ਨਿਵੇਸ਼ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਅੱਜ ਐਤਵਾਰ ਨੂੰ ਇਸ ਸਬੰਧੀ ਵਿਸ਼ੇਸ਼ ਭੂਮੀ-ਪੂਜਨ ਕੀਤਾ ਗਿਆ।


ਇਨ੍ਹਾਂ ਪ੍ਰੋਜੈਕਟਾਂ ਰਾਹੀਂ ਸੂਬੇ `ਚ ਸਨਅਤੀਕਰਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਦੇ ਨਾਲ ਹੀ ਇਨ੍ਹਾਂ ਰਾਹੀਂ ਦੋ ਲੱਖ ਤੋਂ ਵੱਧ ਨਵੀਂਆਂ ਨੌਕਰੀਆਂ ਮਿਲਣਗੀਆਂ।


ਇਸ ਸਮਾਰੋਹ ਦੌਰਾਨ ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ, ਅਦਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਦਾਨੀ, ਐੱਸਐੱਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ, ਆਈਟੀਸੀ ਦੇ ਐੱਮਡੀ ਸੰਜੀਵ ਪੁਰੀ ਤੋਂ ਇਲਾਵਾ ਦੇਸ਼ ਦੀਆਂ ਲਗਭਗ ਸਾਰੇ ਵੱਡੇ ਉਦਯੋਗਾਂ ਨਾਲ ਸਬੰਧਤ 80 ਤੋਂ ਵੱਧ ਸ਼ਖ਼ਸੀਅਤਾਂ ਮੌਜੂਦ ਸਨ।


ਇਸੇ ਵਰ੍ਹੇ ਫ਼ਰਵਰੀ `ਚ ਪਹਿਲਾਂ ਨਿਵੇਸ਼ਕਾਂ ਦਾ ਸਿਖ਼ਰ ਸੰਮੇਲਨ ਵੀ ਕਰਵਾਇਆ ਗਿਅ ਸੀ; ਤਦ ਵੀ ਇਹ ਸਾਰੀਆਂ ਹਸਤੀਆਂ ਮੌਜੂਦ ਸਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਹਿਲਾਂ ਇਸੇ ਵਰ੍ਹੇ ਉਸ ਸਿਖ਼ਰ ਸੰਮੇਲਨ ਨੂੰ ਸਫ਼ਲਤਾਪੂਰਬਕ ਕਰਵਾਇਆ ਸੀ।


ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਊ ਹਲਕੇ ਤੋਂ ਐੱਮਪੀ ਹਨ। ਉਨ੍ਹਾਂ ਨੇ ਅਜਿਹੇ ਉਦੇਸ਼ਮੁਖੀ ਪ੍ਰੋਜੈਕਟਾਂ ਲਈ ਕੇਂਦਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi launches rs 60000 crore projects in UP