ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

30 ਮਈ ਨੂੰ ਸਹੁੰ ਚੁੱਕ ਸਕਦੇ ਨੇ ਨਰਿੰਦਰ ਮੋਦੀ

30 ਮਈ ਨੂੰ ਸਹੁੰ ਚੁੱਕ ਸਕਦੇ ਨੇ ਨਰਿੰਦਰ ਮੋਦੀ

ਨਰਿੰਦਰ ਮੋਦੀ ਆਪਣੇ ਦੂਜੇ ਕਾਰਜਕਾਲ ਲਈ 30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ਵ ਦੇ ਆਗੂਆਂ ਨੂੰ ਸੱਦਾ ਭੇਜਿਆ ਜਾ ਸਕਦਾ ਹੈ। 2014 ਵਿਚ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇ ਮੁੱਖੀਆਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ।

 

ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਆਪਣੇ ਸੰਸਦੀ ਖੇਤਰ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਵਾਰਾਣਸੀ ਜਾ ਸਕਦੇ ਹਨ। ਇੱਥੋਂ ਉਹ ਦੂਜੀ ਵਾਰ 4,75,754 ਵੋਟਾਂ ਦੇ ਵੱਡੇ ਅੰਤਰ ਨਾਲ ਚੁਣੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਕੁਲ 6,69,602 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ਦੀ ਉਮੀਦਵਾਰ ਸ਼ਾਲਿਨੀ ਯਾਦਵ ਨੂੰ 1,93,848 ਵੋਟਾਂ ਮਿਲੀਆਂ ਸਨ। ਕਾਂਗਰਸ ਉਮੀਦਵਾਰ ਅਜੇ ਰਾਏ ਨੂੰ 1,51,800 ਵੋਟਾਂ ਪ੍ਰਾਪਤ ਹੋਈਆਂ।

 

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਰਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਹੁੰ ਚੁੱਕਣ ਲਈ ਜਲਦਬਾਜੀ ਵਿਚ ਨਹੀਂ ਹਨ, ਕਿਉਂਇਕ ਉਹ ਵਿਸ਼ਵ ਦੇ ਕੁਝ ਆਗੂਆਂ ਨੂੰ ਸਮਾਰੋਹ ਲਈ ਬੁਲਾਉਣਾ ਚਾਹੁੰਦੇ ਹਨ, ਤਾਂ ਕਿ ਵਿਸ਼ਵ ਦੇ ‘ਸਭ ਤੋਂ ਵੱਡੇ ਲੋਕਤੰਤਰ’ ਭਾਰਤ ਦੀ ਤਾਕਤ ਨੂੰ ਲੈ ਕੇ ਦੁਨੀਆ ਭਰ ਵਿਚ ਇਕ ਸੰਦੇਸ਼ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Modi may take oath on May 30