ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਜੀ ਦੱਸਣ ਕਿ ਹੁਣ ਕਿਸ ਚੌਰਾਹੇ `ਤੇ ਸਜ਼ਾ ਦਿੱਤੀ ਜਾਵੇ : ਸਿੰਧੀਆ

ਮੋਦੀ ਜੀ ਦੱਸਣ ਕਿ ਹੁਣ ਕਿਸ ਚੌਰਾਹੇ `ਤੇ ਸਜ਼ਾ ਦਿੱਤੀ ਜਾਵੇ : ਸਿੰਧੀਆ

ਸੰਸਦ ਅਤੇ ਮੱਧ ਪ੍ਰਦੇਸ਼ ਕਾਂਗਰਸ ਦੀ ਚੋਣ ਪ੍ਰਚਾਰ ਅਭਿਆਨ ਕਮੇਟੀ ਦੇ ਪ੍ਰਧਾਨ ਜਿਓਤਿਰਦਿਤੀਆ ਸਿੰਧੀਆ ਨੇ ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਐਲਾਨ `ਤੇ ਤੰਜ ਕਸਦੇ ਹੋਏ ਕਿਹਾ ਕਿ ‘ਮੋਦੀ ਦੱਸਣ ਕਿ ਉਨ੍ਹਾਂ ਦੇ ਇਸ ਅਪਰਾਧ ਦੇ ਲਈ ਦੇਸ਼ ਦੀ ਜਨਤਾ ਉਨ੍ਹਾਂ ਨੂੰ ਕਿਸ ਚੌਰਾਹੇ `ਤੇ ਸਜ਼ਾ ਦੇਣ। ਬੁਲੰਦਖੰਡ ਅਤੇ ਵਿੰਧ ਖੇਤਰ ਦੇ ਦੌਰੇ `ਤੇ ਆਏ ਸਿੰਧੀਆ ਨੇ ਆਈਏਐਨਐਸ ਨਾਲ ਖਾਸ ਗੱਲਬਾਤ `ਚ ਕਿਹਾ ਕਿ ਇਸ ਸਮੇਂ ਦੇਸ਼ `ਚ ਇਕ ਅਜਿਹੀ ਸਰਕਾਰ ਹੈ, ਜਿਸ ਨੇ ਤਾਨਾਸ਼ਾਹੀ ਵਾਲੇ ਤਰੀਕੇ ਨਾਲ ਇਕ ਇਕ ਗੈਰ ਲੋਕਤੰਤਰਿਕ ਫੈਸਲਾ ਕਰਕੇ ਨੋਟਬੰਦੀ ਦਾ ਐਲਾਨ ਕਰ ਦਿੱਤਾ, ਇਸ ਦੇ ਚਲਦੇ ਇਸ ਦੇਸ਼ ਦੀ ਅਰਥ ਵਿਵਸਥਾ ਦੇ ਇੰਜਣ `ਚੋਂ ਤੇਲ ਹੀ ਕੱਢ ਲਿਆ ਗਿਆ।

 

ਨੋਟਬੰਦੀ ਦੇ ਲਾਗੂ ਹੋਣ ਦੇ ਬਾਅਦ ਲੋਕਾਂ ਨੂੰ ਆਪਣੀ ਹੀ ਰਕਮ ਹਾਸਲ ਕਰਨ ਦੇ ਲਈ ਕਈ ਹਫਤਿਆਂ ਤੱਕ ਲਾਈਨ `ਚ ਲੱਗਣਾ ਪਿਆ ਅਤੇ ਇਸ `ਚ 125 ਲੋਕਾਂ ਦੀ ਜਾਨ ਤੱਕ ਚਲੀ ਗਈ। ਜਾਨ ਗਵਾਉਣ ਵਾਲਿਆਂ ਲਈ ਪ੍ਰਧਾਨ ਮੰਤਰੀ ਮੂਹ `ਚੋਂ ਸੰਵੇਦਨਾ ਦੇ ਦੋ ਸ਼ਬਦ ਤੱਕ ਨਹੀਂ ਨਿਕਲੇ। ਸਿੰਧਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਤੋਂ 50 ਦਿਨ ਦਾ ਸਮਾਂ ਮੰਗਦੇ ਹੋਏ ਕਿਹਾ ਸੀ ਕਿ ਜੇਕਰ ਇਸ ਸਮੇਂ ਹਾਲਾਤ ਨਾ ਸੁਧਰੇ ਤਾਂ ਦੇਸ਼ ਦੀ ਜਨਤਾ ਉਨ੍ਹਾਂ ਨੂੰ ਜੋ ਚਾਹੇ, ਜਿਸ ਚੌਰਾਹੇ `ਤੇ ਬੁਲਾਕੇ ਸਜ਼ਾ ਦਿਓ, ਹੁਣ ਮੋਦੀ ਜੀ ਖੁਦ ਦੱਸਣ ਕਿ ਦੇਸ਼ ਦੀ ਜਨਤਾ ਉਨ੍ਹਾਂ ਨੂੰ ਕਿਸ ਚੌਰਾਹੇ `ਤੇ ਸਜ਼ਾ ਦੇਣ।

 

ਨੋਟਬੰਦੀ ਦੇ ਸਮਾਂ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਜਿ਼ਕਰ ਕਰਦੇ ਹੋਏ ਸੰਸਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਾਅਵਾ ਸੀ ਕਿ ਤਿੰਨ ਲੱਖ ਕਰੋੜ ਤੋਂ ਜਿ਼ਆਦਾ ਦੀ ਰਕਮ ਵਾਪਸ ਨਹੀਂ ਆਵੇਗੀ, ਜੇਕਰ 99.30 ਫੀਸਦੀ ਰਕਮ ਬੈਂਕਾਂ `ਚ ਵਾਪਸ ਆ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ਦੀ ਮੁਦਰਾ ਭੂਟਾਨ, ਨੇਪਾਲ ਆਦਿ ਦੇਸ਼ਾਂ `ਚ ਚਲਦੀ ਹੈ ਅਤੇ ਉਸਦਾ ਬਿਊਰਾ ਆਉਣਾ ਬਾਕੀ ਹੈ। ਸਰਕਾਰ ਨੇ ਸਾਰੇ ਦਾਅਵੇ ਫੇਲ੍ਹ ਹੋਏ ਹਨ। ਗਰੀਬ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi should tell who should be punished at the intersection