ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮੋਦੀ ਲਹਿਰ’ ਨੇ ਵਿਗਾੜੀ ਵਿਰੋਧੀ ਧਿਰ ਦੀ ਚਾਲ–ਢਾਲ

‘ਮੋਦੀ ਲਹਿਰ’ ਨੇ ਵਿਗਾੜੀ ਵਿਰੋਧੀ ਧਿਰ ਦੀ ਚਾਲ–ਢਾਲ

ਸਮੁੱਚੇ ਭਾਰਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਪ੍ਰਚੰਡ ਲਹਿਰ’ ਉੱਤੇ ਸਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕ ਸਭਾ ਚੋਣਾਂ 2019 ’ਚ ਇਤਿਹਾਸਕ ਜਿੱਤ ਦਰਜ ਕਰਵਾ ਕੇ ਲਗਾਤਾਰ ਦੂਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਤੇ ਉਸ ਦੇ ਗੱਠਜੋੜ ਐੱਨਡੀਏ ਨੇ 300 ਦਾ ਅੰਕੜਾ ਪਾਰ ਕਰ ਲਿਆ ਹੈ।

 

 

ਭਾਜਪਾ ਦੀ ਇਸ ਇਤਿਹਾਸਕ ਜਿੱਤ ਨਾਲ 17ਵੀਂ ਲੋਕ ਸਭਾ ਸੀਟ ਦੀ ਤਸਵੀਰ ਬਿਲਕੁਲ ਬਦਲ ਗਈ ਹੈ। ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਕਈ ਵਿਰੋਧੀ ਧਿਰ ਦੇ ਆਗੂ ਇਸ ਵਾਰ ਲੋਕ ਸਭਾ ’ਚ ਨਜ਼ਰ ਨਹੀਂ ਆਉਣਗੇ, ਜਦ ਕਿ ਕਈ ਸੰਸਦ ਮੈਂਬਰ ਪਹਿਲੀ ਵਾਰ ਲੋਕ ਸਭਾ ’ਚ ਕਦਮ ਰੱਖਣਗੇ।

 

 

ਲੋਕ ਸਭਾ ’ਚ ਇਸ ਵਾਰ ਜੇਡੀਐੱਸ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨਹੀਂ ਦਿਸਣਗੇ। ਉਹ ਕਰਨਾਟਕ ਦੀ ਤੁਮਕੁਰ ਸੀਟ ਤੋਂ ਚੋਣ ਹਾਰ ਗਏ ਹਨ।

 

 

ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਮ. ਵੀਰੱਪਾ ਮੋਇਲੀ ਵੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਬੀਐੱਨ ਬਾਚੇ ਗੌੜਾ ਨੇ ਚਿਕਬੱਲਾਪੁਰ ਸੀਟ ਤੋਂ ਹਰਾ ਦਿੱਤਾ ਹੈ।

 

 

ਕਾਂਗਰਸ ਦੇ ਦੋ ਨੌਜਵਾਨ ਚਿਹਰੇ ਵੀ ਸੰਸਦ ਵਿੱਚ ਨਹੀਂ ਦਿਸਣਗੇ। ਹਰਿਆਣਾ ’ਚ ਕਾਂਗਰਸ ਨੂੰ ਰੋਹਤਕ ਸੀਟ ਉੱਤੇ ਝਟਕਾ ਲੱਗਾ ਹੈ। ਇੱਥੋਂ ਦੀਪੇਂਦਰ ਸਿੰਘ ਹੁੱਡਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪੇਂਦਰ ਪਿਛਲੀ ਵਾਰ ਰੋਹਤਕ ਤੋਂ ਜਿੱਤ ਦਰਜ ਕਰ ਕੇ ਸੰਸਦ ਪੁੱਜੇ ਸਨ। ਉੱਧਰ ਜਿਓਤਿਰਾਦਿੱਤਿਆ ਸਿੰਧੀਆ ਨੂੰ ਪਹਿਲੀ ਲੋਕ ਸਭਾ ਚੋਣ ਲੜ ਰਹੇ ਭਾਜਪਾ ਦੇ ਕ੍ਰਿਸ਼ਨ ਪਾਲ ਯਾਦਵ ਨੇ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi-Wave has deformed the pace and form of Opposition