ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਭਲਕੇ ਲਾਂਚ ਕਰਨਗੇ ‘ਮੈਂ ਨਹੀਂ ਹਮ`

ਮੋਦੀ ਭਲਕੇ ਲਾਂਚ ਕਰਨਗੇ ‘ਮੈਂ ਨਹੀਂ ਹਮ`

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 24 ਅਕਤੂਬਰ, 2018 ਨੂੰ ‘ਮੈਂ ਨਹੀਂ ਹਮ` ਨਾਂਅ ਦੇ ਪੋਰਟਲ ਅਤੇ ਐਪ ਨੂੰ ਲਾਂਚ ਕਰਨ ਮੌਕੇ ਸਮੁੱਚੇ ਭਾਰਤ ਦੇ ਆਈਟੀ ਤੇ ਇਲੈਕਟ੍ਰੌਨਿਕ ਮੈਨੂਫ਼ੈਕਚਰਿੰਗ ਪ੍ਰੋਫ਼ੈਸ਼ਨਲਜ਼ (ਸੂਚਨਾ ਤਕਨਾਲੋਜੀ ਤੇ ਇਲੈਕਟ੍ਰੌਨਿਕ ਉਪਕਰਣਾਂ ਦੇ ਨਿਰਮਾਣ ਨਾਲ ਜੁੜੇ ਪੇਸ਼ੇਵਰਾਨਾ ਵਿਅਕਤੀ) ਨਾਲ ਗੱਲਬਾਤ ਕਰਨਗੇ।


‘‘ਸੈਲਫ਼4ਸੁਸਾਇਟੀ`` (Self4Society) ਦੇ ਵਿਸ਼ੇ `ਤੇ ਕੰਮ ਕਰਨ ਵਾਲੇ ਇਸ ਪੋਰਟਲ ਰਾਹੀਂ ਆਈਟੀ ਪ੍ਰੋਫ਼ੈਸ਼ਨਲਜ਼ ਤੇ ਸੰਗਠਨ ਸਮਾਜਕ ਕਾਰਜਾਂ ਤੇ ਸਮਾਜ ਦੀ ਸੇਵਾ ਲਈ ਇੱਕੋ ਮੰਚ `ਤੇ ਆਪਣੇ ਇੱਕਜੁਟ ਜਤਨ ਕਰ ਸਕਣਗੇ। ਇੰਝ ਕਰਦਿਆਂ ਇਸ ਪੋਰਟਲ, ਖ਼ਾਸ ਤੌਰ `ਤੇ ਤਕਨਾਲੋਜੀ ਦੇ ਫ਼ਾਇਦਿਆਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੇਵਾ ਲਈ ਵੱਡਾ ਤਾਲਮੇਲ ਪੈਦਾ ਹੋਣ ਵਿੱਚ ਮਦਦ ਮਿਲਣ ਦੀ ਵੱਡੀ ਸੰਭਾਵਨਾ ਹੈ। ਇਹ ਵੀ ਸੰਭਾਵਨਾ ਹੈ ਕਿ ਸਮਾਜ ਭਲਾਈ ਲਈ ਇੱਛੁਕ ਲੋਕ ਵੱਡੀ ਗਿਣਤੀ `ਚ ਕੰਮ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ।


ਪ੍ਰਧਾਨ ਮੰਤਰੀ ਪ੍ਰਮੁੱਖ ਸਨਅਤੀ ਆਗੂਆਂ ਨਾਲ ਮੁਲਾਕਾਤ ਕਰਨਗੇ। ਉਹ ਆਈਟੀ ਪ੍ਰੋਫ਼ੈਸ਼ਨਲਜ਼ ਤੇ ਆਈਟੀ ਅਤੇ ਇਲੈਕਟ੍ਰੌਨਿਕ ਨਿਰਮਾਣ ਸੰਗਠਨਾਂ ਦੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਉਹ ਬਿਲਕੁਲ ਟਾਊਨਹਾਲ ਸ਼ੈਲੀ ਵਾਂਗ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਗੇ। ਵਿਡੀਓ-ਕਾਨਫ਼ਰੰਸ ਰਾਹੀਂ ਲਗਭਗ 100 ਸਥਾਨਾਂ ਦੇ ਆਈਟੀ ਤੇ ਇਲੈਕਟ੍ਰੌਨਿਕ ਮੈਨੂਫ਼ੈਕਚਰਿੰਗ ਪ੍ਰੋਫ਼ੈਸ਼ਨਲਜ਼ ਦੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi will launch Main Nahin Hum