ਆਪਣੇ ਸੰਸਦੀ ਖੇਤਰ ਵਾਏਨਾਡ ਦੀ ਯਾਤਰਾ ਦੇ ਦੂਜੇ ਦਿਨ ਵੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਹਮਲਾ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਉਨ੍ਹਾਂ ਦਾ ਪ੍ਰਚਾਰ ਮੁਹਿੰਮ ਝੂਠ ਨਾਲ ਭਰਿਆ ਹੋਇਆ ਸੀ। ਜਦੋਂ ਕਿ ਕਾਂਗਰਸ ਸੱਚਾਈ, ਪਿਆਰ ਅਤੇ ਲਗਾਵ ਨਾਲ ਖੜ੍ਹੀ ਸੀ।
ਵਾਏਨਾਡ ਲੋਕ ਸਭਾ ਸੀਟ ਜਿੱਤਣ ਦੇ ਬਾਅਦ ਪਹਿਲੀ ਵਾਰ ਆਪਣੇ ਸੰਸਦੀ ਖੇਤਰ ਆਏ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਲਪੇਟਾ, ਕੰਬਲਕਾਡੁ ਅਤੇ ਪਨਾਮਰਮ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਰੋਡ ਸ਼ੋਅ ਵੀ ਕੱਢਿਆ ਗਿਆ।
ਰੋਡ ਸ਼ੋਅ ਦੇ ਰਾਸਤੇ ਵਿਚ ਵੱਡੀ ਗਿਣਤੀ ਵਿਚ ਕਾਂਗਰਸ, ਯੂਡੀਐਫ ਦੇ ਵਰਕਰ ਅਤੇ ਮਹਿਲਾਵਾਂ ਮੌਜੂਦ ਸਨ। ਗਾਂਧੀ ਦੇ ਵਿਸ਼ੇਸ਼ ਵਾਹਨ ਉਤੇ ਉਨ੍ਹਾਂ ਨਾਲ ਕਾਂਗਰਸ ਜਨਰਲ ਸਕੱਤਰ ਅਤੇ ਕਰਨਾਟਕ ਇੰਚਾਰਜ ਕੇ ਸੀ ਵੇਣੁਗੋਪਾਲ, ਕੇਰਲ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਆਗੂ ਰਮੇਸ਼ ਚੇਨੀਤਲਾ ਅਤੇ ਕੇਰਲ ਕਾਂਗਰਸ ਦੇ ਪ੍ਰਮੁੱਖ ਮੁਲਾਪਲੀ ਰਾਮਚੰਦਰਨ ਵੀ ਹਾਜ਼ਰ ਸਨ।
ਰਾਹੁਲ ਨੇ ਦੋਸ਼ ਲਗਾਇਆ ਕਿ ਮੋਦੀ ਹਥਿਆਰ ਦੀ ਤਰ੍ਹਾਂ ਘ੍ਰਿਣਾ, ਗੁੱਸਾ ਅਤੇ ਝੂਠ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਵੱਲੋਂ ਦਿਖਾਈਆਂ ਜਾਣ ਵਾਲੀਆਂ ਬੁਰੀਆਂ ਤੋਂ ਬੁਰੀਆਂ ਭਾਵਨਾਵਾਂ ਖਿਲਾਫ ਲੜਾਈ ਜਾਰੀ ਰਖੇਗੀ।