ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੇ ਪੱਖ ’ਚ ਹੈ ਮਾਹੌਲ, 2019 ਚੋਣਾਂ ’ਚ ਪਹਿਲਾਂ ਤੋਂ ਜ਼ਿਆਦਾ ਸੀਟਾਂ ਜਿੱਤਾਂਗੇ: ਅਮਿਤ ਸ਼ਾਹ

ਭਾਜਪਾ ਮੁਖੀ ਅਮਿਤ ਸ਼ਾਹ ਨੇ ਲਖਨਊ ਚ ਹੋਈ ਪਾਰਟੀ ਬੈਠਕ ਚ ਆਪਣੇ ਸੰਬੋਧਨ ਚ ਕਿਹਾ ਕਿ ਪੂਰੇ ਦੇਸ਼ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਚ ਮਾਹੌਲ ਬਣਿਆ ਹੋਇਆ ਹੈ। ਵਿਰੋਧੀ ਧੜਾ ਜੋੜਤੋੜ ਦੀ ਸਿਆਸਤ ਕਰਨ ਚ ਲੱਗਾ ਹੈ ਜਿਸਨੂੰ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਅਜਿਹੀ ਹਾਲਤ ਚ ਭਾਜਪਾ 2014 ਚ ਹੋਈਆਂ ਚੋਣਾਂ ਤੋਂ ਜਿ਼ਆਦਾ 2019 ਦੇ ਲੋਕ ਸਭਾ ਚੋਣਾਂ ਚ ਸੀਟਾਂ ਪ੍ਰਾਪਤ ਕਰੇਗੀ।

 

ਅਮਿਤ ਸ਼ਾਹ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਸਿਰਫ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁੁਜਰਾਤ, ਝਾਰਖੰਡ ਵਰਗੇ ਗਿਣੇਚੁਣੇ ਸੂਬਿਆਂ ਤੱਕ ਹੀ ਸੀਮਤ ਰਿਹਾ ਕਰਦੀ ਸੀ। ਇਨ੍ਹਾਂ ਸੂਬਿਆਂ ਚ ਹੋਏ ਵਿਕਾਸ ਕਾਰਜਾਂ ਕਾਰਨ ਭਾਜਪਾ ਨੇ ਸਰਕਾਰ ਬਣਾ ਲਈ। ਲੋਕਾਂ ਵਿਚਾਲੇ ਸਕਾਰਾਤਮਕ ਸੰਦੇਸ਼ ਗਿਆ। ਉਸ ਤੋਂ ਬਾਅਦ 2014 ਦੀਆਂ ਚੋਣਾਂ ਮਗਰੋਂ ਮੋਦੀ ਸਰਕਾਰ ਦੀ ਵਿਕਾਸਸ਼ੀਲ ਅਤੇ ਲਾਭਦਾਇਕ ਯੋਜਨਾਵਾਂ ਤੇ ਪੂਰੇ ਦੇਸ਼ ਦੀ ਜਨਤਾ ਨੇ ਆਪਣੀ ਮੌਹਰ ਲਗਾਈ।

 

ਸਿੱਟੇ ਵਜੋਂ ਮੌਜੂਦਾ ਸਮੇਂ ਚ 19 ਸੂਬਿਆਂ ਚ ਭਾਜਪਾ ਦੀਆਂ ਸਰਕਾਰਾਂ ਹਨ। ਇਨ੍ਹਾਂ ਚ ਅਜਿਹੇ ਸੂਬੇ ਵੀ ਹਨ ਜਿੱਕੇ ਕਦੇ ਭਾਜਪਾ ਦੀ ਸਰਕਾਰ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ ਪਰ ਹਾਲੇ ਸਾਡਾ ਟੀਚਾ ਸਾਰੇ ਸੂਬਿਆਂ ਚ ਆਪਣੀ ਸਰਕਾਰ ਬਣਾ ਕੇ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਗਠਜੋੜ ਕਰ ਲਵੇ ਜਾਂ ਫਿਰ ਹੋਰ ਕੋਈ ਚਾਲ ਚੱਲ ਲਵੇ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਅੱਗੇ ਕਿਤੇ ਵੀ ਨਜ਼ਰ ਨਹੀਂ ਆਉਣਗੇ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modis favor will win more seats in the 2019 elections Amit Shah