ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹੰਮਦ ਸ਼ਮੀ ਦੇ ਇਸ਼ਾਰੇ 'ਤੇ ਪਰਿਵਾਰ ਅਤੇ ਪੁਲਿਸ ਨੇ ਕੀਤਾ ਪ੍ਰੇਸ਼ਾਨ: ਹਸੀਨ ਜਹਾਂ 

ਟੀਮ ਇੰਡੀਆ ਦੇ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਬਾਲ ਭਲਾਈ ਕਮੇਟੀ ਵਿੱਚ ਬਿਆਨ ਦਰਜ ਕਰਵਾਏ। ਪਿਛਲੇ ਦਿਨਾਂ ਵਿੱਚ ਉਨ੍ਹਾਂ ਨੇ ਮੁਹੰਮਦ ਸ਼ਮੀ ਦੇ ਪਰਿਵਾਰ ਅਤੇ ਡਿਡੌਲੀ ਪੁਲਿਸ ਉੱਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਹਸੀਨ ਨੇ ਆਪਣੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਮੁਹੰਮਦ ਸ਼ਮੀ ਨੂੰ ਇਸ ਲਈ ਦੋਸ਼ੀ ਠਹਿਰਾਇਆ ਅਤੇ ਸਬੂਤ ਵਜੋਂ ਸੀਡੀ ਪੇਸ਼ ਕੀਤੀ। ਉਸ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।


ਹਸੀਨ ਜਹਾਂ ਦੂਜੀ ਵਾਰ ਸੋਮਵਾਰ ਨੂੰ ਜਸਟਿਸ ਬੈਂਚ ਬਾਲ ਭਲਾਈ ਕਮੇਟੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੀ। ਉਨ੍ਹਾਂ ਨੇ ਮਾਮਲੇ ਨਾਲ ਜੁੜੇ ਸਬੂਤ ਅਤੇ ਸੀਡੀ ਵੀ ਕਮੇਟੀ ਸਾਹਮਣੇ ਪੇਸ਼ ਕੀਤੇ। 

 

ਹਸੀਨ ਦਾ ਦੋਸ਼ ਹੈ ਕਿ ਉਹ 29 ਅਪ੍ਰੈਲ ਨੂੰ ਉਹ ਆਪਣੇ ਸਹੁਰੇ ਆਈ ਸੀ। ਇਸ ਸਮੇਂ ਦੌਰਾਨ ਸ਼ਮੀ ਦੇ ਕਹਿਣ 'ਤੇ ਸੁਹਰਿਆਂ ਨੇ ਡਿਡੌਲੀ ਪੁਲਿਸ ਨੂੰ ਬੁਲਾ ਲਿਆ ਅਤੇ ਉਸ ਨੂੰ ਬੇਟੀ ਨਾਲ ਜਬਰਨ ਘਰ ਤੋਂ ਕੱਢ ਦਿੱਤਾ ਸੀ। ਬਿਆਨ ਵਿੱਚ ਹਸੀਨ ਨੇ ਇਹ ਦੋਸ਼ ਦੁਹਰਾਇਆ ਕਿ ਸ਼ਮੀ ਦੇ ਦਬਾਅ ਹੇਠ ਪੁਲਿਸ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ। ਧੀ ਨੂੰ ਥਾਣੇ ਵਿੱਚ ਭੁੱਖੇ ਪਿਆਸੇ ਰੱਖਿਆ ਗਿਆ।
 

ਦੱਸ ਦਈਏ ਕਿ ਹਸੀਨ ਨੇ 29 ਅਪ੍ਰੈਲ ਦੀ ਘਟਨਾ ਸਬੰਧੀ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦਿੱਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਕਮਿਸ਼ਨ ਦੀਆਂ ਹਦਾਇਤਾਂ 'ਤੇ ਅਮਰੋਹਾ ਦੀ ਬਾਲ ਭਲਾਈ ਕਮੇਟੀ ਦਾ ਬੈਂਚ ਇਸ ਕੇਸ ਦੀ ਸੁਣਵਾਈ ਕਰ ਰਿਹਾ ਹੈ। 

 

ਕਮੇਟੀ ਨੇ ਸੱਤ ਪੁਲਿਸ ਕਰਮਚਾਰੀਆਂ, ਮੁਹੰਮਦ ਸ਼ਮੀ ਅਤੇ ਉਸ ਦੇ ਭਰਾ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਕੇਸ ਵਿੱਚ, ਹਸੀਨ ਜਹਾਂ ਸੋਮਵਾਰ ਨੂੰ ਦੂਜੀ ਵਾਰ ਬਾਲ ਕਲਿਆਣ ਕਮੇਟੀ ਵਿੱਚ ਬਿਆਨ ਦਰਜ ਕਰਨ ਅਤੇ ਦੋਸ਼ਾਂ ਦੇ ਸਮਰੱਥਨ ਵਿੱਚ ਸਬੂਤ ਦੇਣ ਲਈ ਪਹੁੰਚੀ ਸੀ।
 

ਜਸਟਿਸ ਬੈਂਚ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਹਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਹਸੀਨ ਜਹਾਂ ਨੇ ਹਲਫ਼ਨਾਮੇ ਦੇ ਨਾਲ ਸਬੂਤ, ਸੀਡੀ ਪੇਸ਼ ਕਰਕੇ ਬਿਆਨ ਦਰਜ ਕਰਵਾਏ ਹਨ। ਉਸ ਦੀ ਲੜਕੀ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਇਸ ਲਈ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohammed Shami tell his family and police to harassed me say Hasin Jahan