ਅਗਲੀ ਕਹਾਣੀ

NSD ਦੇ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਖਾਨੀ

NSD ਦੇ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਖਾਨੀ

ਨੈਸ਼ਨਲ ਸਕੂਲ ਆਫ਼ ਡਰਾਮਾ (ਐੱਨਐੱਸਡੀ) ਦੇ ਇੱਕ ਅਧਿਆਪਕ ਵੱਲੋਂ ਆਪਣੀ ਇੱਕ ਵਿਦਿਆਰਥਣ ਨਾਲ ਕਥਿਤ ਤੌਰ `ਤੇ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਪੁਲਿਸ ਵੱਲੋਂ ਅੱਜ ਸਨਿੱਚਰਵਾਰ ਨੂੰ ਦਿੱਤੀ ਗਈ।


ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ 1 ਅਗਸਤ ਦੀ ਹੈ, ਜਦੋਂ ਇੱਕ ਗੈਸਟ-ਟੀਚਰ (ਮਹਿਮਾਨ ਅਧਿਆਪਕ) ਨੇ ਇੱਕ ਵਿਦਿਆਰਥਣ ਨੂੰ ਕੁਝ ‘ਗ਼ਲਤ ਇਰਾਦੇ` ਨਾਲ ਛੋਹਿਆ। ਇਹ ਅਧਿਆਪਕ ਇੱਥੇ ਪ੍ਰੀਖਿਆ ਲੈਣ ਲਈ ਆਇਆ ਸੀ।


ਇਮਤਿਹਾਨ ਦੇ ਇੱਕ ਹਿੱਸੇ ਦੌਰਾਨ ‘ਰਾਸ਼ਟਰੀ ਨਾਟਕ ਸਕੂਲ` ਦੇ ਵਿਦਿਆਰਥੀਆਂ ਨੂੰ ਕਿਸੇ ਦ੍ਰਿਸ਼ ਨੂੰ ਸਜੀਵ ਤੇ ਸਾਕਾਰ ਕਰਨ ਲਈ ਆਖਿਆ ਜਾਂਦਾ ਹੈ। ਉਹ ਕੁੜੀ ਜਦੋਂ ਆਪਣੇ ਇਮਤਿਹਾਨ ਦੇ ਉਸ ਹਿੱਸੇ `ਚੋਂ ਗੁਜ਼ਰ ਰਹੀ ਸੀ, ਤਦ ਉਸ ਨੂੰ ਅਧਿਆਪਕ ਵੱਲੋਂ ਕੁਝ ਗ਼ੈਰ-ਵਾਜਬ ਤਰੀਕੇ ਨਾਲ ਛੋਹਿਆ ਗਿਆ।


ਗੈਸਟ-ਟੀਚਰ ਦੀ ਉਮਰ 62 ਵਰ੍ਹੇ ਹੈ ਤੇ ਉਹ ਇੱਕ ਸੇਵਾ-ਮੁਕਤ ਪ੍ਰੋਫ਼ੈਸਰ ਹੈ।


ਵਿਦਿਆਰਥਣ ਦੀ ਸਿ਼ਕਾਇਤ `ਤੇ ਉਸ ਮਹਿਮਾਨ ਅਧਿਆਪਕ ਖਿ਼ਲਾਫ਼ ਛੇੜਖਾਨੀ ਦਾ ਕੇਸ ਦਰਜ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:molestation of student by a teacher at NSD