ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ PM ਪੈਕੇਜ ਅਧੀਨ ਲਾਭਪਾਤਰੀਆਂ ਦੇ ਖਾਤਿਆਂ ’ਚ ਇੰਝ ਆਵੇਗਾ ਧਨ

ਹੁਣ PM ਪੈਕੇਜ ਅਧੀਨ ਲਾਭਪਾਤਰੀਆਂ ਦੇ ਖਾਤਿਆਂ ’ਚ ਇੰਝ ਆਵੇਗਾ ਧਨ

ਭਾਰਤ ਸਰਕਾਰ ਮਈ ਮਹੀਨੇ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਅਧੀਨ ਮਹਿਲਾ ਲਾਭਪਾਤਰੀਆਂ ਦੇ ਜਨ–ਧਨ ਖਾਤਿਆਂ ਵਿੱਚ 500 ਰੁਪਏ ਜਮ੍ਹਾ ਕਰਵਾਏਗੀ, ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਇੱਕ ਟਵੀਟ ਰਾਹੀਂ ਦਿੱਤੀ। ਬੈਂਕਾਂ ਵੱਲੋਂ ਕੋਵਿਡ–19 ਦੇ ਚੱਲਦਿਆਂ ਜਨਤਕ ਸਥਾਨਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋਣ ਤੋਂ ਬਚਾਉਣ ਅਤੇ ਲਾਭਪਾਤਰੀਆਂ ਦੀ ਸੁਵਿਧਾ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਗਈ ਹੈ। ਇਸ ਪ੍ਰਣਾਲੀ ਅਧੀਨ ਲਾਭਪਾਤਰੀਆਂ ਵੱਲੋਂ ਧਨ ਕਢਵਾਉਣ ਲਈ ਬੈਂਕ ਖਾਤੇ ਦੇ ਆਖ਼ਰੀ ਅੰਕ ਦੇ ਆਧਾਰ ’ਤੇ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਵੰਡ ਲਈ ਮਿਤੀਆਂ ਨਿਮਨਲਿਖਤ ਅਨੁਸਾਰ ਹਨ:

ਬੈਂਕ ਖਾਤੇ ਦਾ ਆਖ਼ਰੀ ਅੰਕ

ਵੰਡ ਲਈ ਮਿਤੀ

0 ਅਤੇ 1

4 ਮਈ 2020

2 ਅਤੇ 3

5 ਮਈ 2020

4 ਅਤੇ 5

6 ਮਈ 2020

6 ਅਤੇ 7

8 ਮਈ 2020

8 ਅਤੇ 9

11 ਮਈ 2020

 

ਟਵੀਟ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਲਾਭਪਾਤਰੀਆਂ ਵੱਲੋਂ ਧਨ 11 ਮਈ 2020 ਤੋਂ ਬਾਅਦ ਵੀ ਕਢਵਾਇਆ ਜਾ ਸਕਦਾ ਹੈ। ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਬੈਂਕ ਖਾਤਿਆਂ ਵਿੱਚ ਧਨ ਬਿਲਕੁਲ ਸੁਰੱਖਿਅਤ ਹੈ ਤੇ ਲਾਭਪਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਅਨੁਸੂਚੀ ਦੀ ਪਾਲਣਾ ਕਰਨ। ਇਹ ਧਨ ਏਟੀਐੱਮਜ਼, ਬੈਂਕ ਮਿੱਤਰਾਂ, ਸੀਐੱਸਪੀਜ਼ ਆਦਿ ਰਾਹੀਂ ਵੀ ਕਢਵਾਇਆ ਜਾ ਸਕਦਾ ਹੈ।

 

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਦਾ ਐਲਾਨ ਮਾਰਚ ਮਹੀਨੇ ਕੀਤਾ ਗਿਆ ਸੀ ਕਿ ਤਾਂ ਜੋ ਗ਼ਰੀਬ ਲੋਕ ਲੌਕਡਾਊਨ ਦਾ ਸਾਹਮਣਾ ਕਰ ਸਕਣ। ਜਨ–ਧਨ ਖਾਤਿਆਂ ਦੀਆਂ ਮਹਿਲਾ ਲਾਭਪਾਤਰੀਆਂ ਤੋਂ ਇਲਾਵਾ, ਇਸ ਪੈਕੇਜ ਵਿੱਚ ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਲਈ ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਦੀ ਵਿਵਸਥਾ ਹੈ। ਸ਼ਿਮਲਾ ਦੇ ਇੱਕ ਕਿਸਾਨ ਲਕਸ਼ਮੀ ਨੰਦ ਨੇ ਕਿਹਾ ਕਿ ਪੀਐੱਮ–ਕਿਸਾਨ ਅਧੀਨ ਮਿਲੇ 2,000 ਰੁਪਏ ਉਨ੍ਹਾਂ ਲਈ ਬਹੁਤ ਲਾਹੇਵੰਦ ਰਹੇ ਹਨ। ਉਸੇ ਰਾਜ ਦੇ ਇੱਕ ਹੋਰ ਕਿਸਾਨ ਰਤਨ ਚੰਦ ਨੂੰ ਵੀ ਇਹ ਧਨ ਪ੍ਰਾਪਤ ਹੋਇਆ ਹੈ, ਇਸ ਮਦਦ ਲਈ ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਸਰਕਾਰ ਦਾ ਧੰਨਵਾਦ ਕੀਤਾ। ਇਸ ਪੈਕੇਜ ਅਧੀਨ ਕਿਉਂਕਿ ਗ਼ਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਵੀ ਮੁਫ਼ਤ ਦਿੱਤੇ ਜਾ ਰਹੇ ਹਨ, ਇਸੇ ਲਈ ਹਰਿਆਣਾ ’ਚ ਜੀਂਦ ਜ਼ਿਲ੍ਹੇ ਦੇ ਰਿਤੂ ਦੇਵੀ ਨੇ ਇਸ ਮਦਦ ਲਈ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।

 

 

ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਚੋਣਵੀਂਆਂ ਗਤੀਵਿਧੀਆਂ ਲਈ ਸੋਧੇ ਸੰਯੁਕਤ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ ਹਨ ਪਰ ਹੌਟ–ਸਪੌਟ ਜ਼ਿਲ੍ਹਿਆਂ ਦੇ ਕੰਟੇਨਮੈਂਟ ਜ਼ੋਨਜ਼ ਵਿੱਚ ਅਜਿਹੀ ਪ੍ਰਵਾਨਗੀ ਨਹੀਂ ਹੈ। ਇਸ ਅਧੀਨ ਕੀਟਨਾਸ਼ਕਾਂ, ਖਾਦਾਂ ਤੇ ਬੀਜਾਂ ਦੀਆਂ ਪ੍ਰਚੂਨ ਦੁਕਾਨਾਂ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਰਿਆਣਾ ’ਚ ਅਜਿਹੀ ਇੱਕ ਦੁਕਾਨ ਦੇ ਮਾਲਕ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਔਖੇ ਸਮਿਆਂ ’ਚ ਵੀ ਕਿਸਾਨਾਂ ਦੀ ਭਲਾਈ ਦਾ ਧਿਆਨ ਰੱਖਿਆ ਗਿਆ ਹੈ ਅਤੇ ਇੱਥੇ ਇਨ੍ਹਾਂ ਵਸਤਾਂ ਦੀ ਸਪਲਾਈ ਦਾ ਕੋਈ ਮਸਲਾ ਨਹੀਂ ਹੈ।

 

 

ਹੁਣ ਜਦੋਂ 4 ਮਈ, 2020 ਤੋਂ ਲੌਕਡਾਊਨ ਦੋ ਹੋਰ ਹਫ਼ਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ, ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਅਤੇ ਸਮੇਂ–ਸਮੇਂ ’ਤੇ ਦਿੱਤੀਆਂ ਗਈਆਂ ਛੋਟਾਂ ਨਾਲ ਸਮਾਜ ਦੇ ਵਿਭਿੰਨ ਵਰਗਾਂ ਨੂੰ ਲੌਕਡਾਉਨ ਦੌਰਾਨ ਗੁਜ਼ਾਰਾ ਕਰਨ ਅਤੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਯੋਗਦਾਨ ਪਾਉਣ ’ਚ ਮਦਦ ਮਿਲੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Money to be submitted in Beneficiaries Accounts under PM Package this way