ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ Video: ਬਾਂਦਰ ਨੇ ਟੂਟੀ ਖੋਲ੍ਹਣ ਤੋਂ ਬਾਅਦ ਕੀਤਾ ਕੁਝ ਅਜਿਹਾ ਕਿ ਹਰ ਕੋਈ ਹੈ ਹੈਰਾਨ


ਬਾਂਦਰ ਨੂੰ ਬਹੁਤ ਹੀ ਚਲਾਕ ਜਾਨਵਰ ਵਜੋਂ ਜਾਣਿਆ ਜਾਂਦਾ ਹੈ। ਅਸੀਂ ਅਕਸਰ ਉਨ੍ਹਾਂ ਦੀਆਂ ਸ਼ਰਾਰਤਾਂ ਵੇਖਦੇ ਅਤੇ ਸੁਣਦੇ ਰਹਿੰਦੇ ਹਾਂ। ਕਈ ਵਾਰ ਤਾਂ ਉਹ ਇੰਨਾ ਨੁਕਸਾਨ ਕਰਦੇ ਹਨ ਕਿ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਨੂੰ ਉਨ੍ਹਾਂ ਵਿਰੁੱਧ ਕੁਝ ਸਖ਼ਤ ਕਦਮ ਚੁੱਕਣੇ ਪੈਂਦੇ ਹਨ। 

 

 

 

ਇਸ ਵਾਰ ਸੋਸ਼ਲ ਮੀਡੀਆ 'ਤੇ ਇਕ ਟਿਕਟਾਕ ਵੀਡੀਓ (TikTok Video) ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਾਂਦਰ ਟੂਟੀ ਤੋਂ ਪਾਣੀ ਪੀ ਰਿਹਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਬਾਂਦਰ ਪਾਣੀ, ਪੀਣ ਤੋਂ ਬਾਅਦ ਆਪਣੇ ਆਪ ਟੂਟੀ ਬੰਦ ਕਰਦਾ ਹੈ ਤਾਕਿ ਪਾਣੀ ਬਰਬਾਦ ਨਾ ਹੋਵੇ।

 


ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐਸ ਵਾਈ ਕੁਰੈਸ਼ੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਸ਼ੇਅਰ ਕਰਦਿਆਂ ਲਿਖਿਆ, 'ਇਹ ਮਨੁੱਖਾਂ ਲਈ ਕਿੰਨਾ ਖੂਬਸੂਰਤ ਸੰਦੇਸ਼ ਹੈ।'

 

 

11 ਸੈਕਿੰਡ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਕਿਸ ਨੇ ਬਣਾਇਆ ਹੈ ਅਤੇ ਇਹ ਕਿਥੋ ਦਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਨੂੰ 3.5 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਹੈ ਅਤੇ 32 ਹਜ਼ਾਰ ਤੋਂ ਜ਼ਿਆਦਾ ਲਾਇਕ ਮਿਲ ਚੁੱਕੇ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monkey drinks water from tap then does this Everyone is impressed