ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਂਦਰਾਂ ਨੇ ਮਚਾਈ ਦਹਿਸ਼ਤ, ਬੱਚੇ ਨੂੰ ਚੁੱਕ ਕੇ ਛੱਤ ਤੋਂ ਸੁੱਟਿਆ, ਮੌਤ!

ਦਿੱਲੀ ਦੇ ਸੰਗਮ ਵਿਹਾਰ ਇਲਾਕੇ ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਸਵੇਰ ਇੱਕ ਛੱਤ ਤੇ ਬਾਂਦਰਾਂ ਨੇ ਨਵ ਜੰਮੇ ਬੱਚੇ ਨੂੰ ਛੱਤ ਤੋਂ ਸੁੱਟ ਦਿੱਤਾ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮਕਾਨ ਮਾਲਿਕ ਛੱਤ ਤੇ ਪਹੁੰਚਿਆ। ਜ਼ੋਰ-ਜ਼ੋਰ ਨਾਲ ਰੋ ਰਹੇ ਬੱਚੇ ਨੂੰ ਤੁਰੰਤ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

 

ਸੰਗਮ ਵਿਹਾਰ ਥਾਣਾ ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ਚ ਲੈ ਕੇ ਏਮਜ਼ ਚ ਸੁਰੱਖਿਅਤ ਰੱਖਵਾ ਦਿੱਤੀ ਹੈ।ਮਾਮਲੇ ਦੀ ਜਾਂਚ ਚ ਲੱਗੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਆਖਿਰਕਾਰ ਬੱਚੇ ਨੂੰ ਬਾਂਦਰ ਕਿੱਥੋ ਲੈ ਕੇ ਆਇਆ, ਇਸ ਲਈ ਪੁਲਿਸ ਨੇ ਦਿੱਲੀ ਦੇ ਸਾਰੇ ਥਾਣਿਆਂ ਨੂੰ ਬੱਚੇ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ। 

 

ਇੱਥੇ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਮਕਾਨ ਮਾਲਕ ਨੇ ਦੱਸਿਆ ਕਿ ਬੰਦਰ ਉਸਦੀ ਛੱਤ ਤੇ ਇਸ ਬੱਚੇ ਨੂੰ ਸੁੱਟ ਗਏ ਸਨ। ਇਹ ਮਾਸੂਮ ਬੱਚਾ ਸਾਡੇ ਘਰ ਦੀ ਛੱਤ ਤੇ ਲਾਵਾਰਿਸ ਪਿਆ ਰੋ ਰਿਹਾ ਸੀ। ਜਿਸਨੂੰ ਬਿਨਾਂ ਦੇਰੀ ਕੀਤੇ ਮੈਂ ਥੱਲੇ ਲੈ ਆਇਆ ਤੇ ਤੁਰੰਤ ਨੇੜਲੇ ਮਜੀਦਿਆ ਹਸਪਤਾਲ ਪੁੱਜਿਆ ਜਿੱਥੇ ਡਾਕਟਰਾਂ ਨੇ ਇਸ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਨੇ ਬੱਚੇ ਦੀ ਮੌਤ ਮਗਰੋਂ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ।

 

ਪੁਲਿਸ ਦੀ ਜਾਂਚ ਮੁਤਾਬਕ ਬੱਚੇ ਦੇ ਸਰੀਰ ਤੇ ਸੱਟ ਦੇ ਤਾਂ ਕੋਈ ਨਿਸ਼ਾਨ ਨਹੀਂ ਸਨ ਪਰ ਬਾਂਦਰਾਂ ਦੁਆਰਾ ਚੁੱਕ ਕੇ ਛੱਤ ਤੇ ਲਿਆਉਣ ਕਾਰਨ ਬੱਚੇ ਦੀ ਸਿਹਤ ਢਿੱਲੀ ਪੈ ਗਈ ਹੋਵੇਗੀ ਜਿਸ ਕਾਰਨ ਬੱਚੇ ਦੀ ਜਾਨ ਚੱਲੀ ਗਈ।

 

ਦੱਸਣਯੋਗ ਹੈ ਕਿ ਇਲਾਕੇ ਚ ਬਾਂਦਰਾਂ ਦੀ ਦਹਿਸ਼ਤ ਸਿਰੇ ਤੇ ਹੈ, ਸਿੱਟੇ ਵਜੋਂ ਇਨ੍ਹਾਂ ਬਾਂਦਰਾਂ ਕਾਰਨ ਦਰਜਨ ਤੋਂ ਵੀ ਵੱਧ ਲੋਕ ਹਾਦਸਿਆਂ ਦੇ ਸਿ਼ਕਾਰ ਹੋ ਚੁੱਕੇ ਹਨ, ਸਥਾਨਕ ਲੋਕ ਇਨ੍ਹਾਂ ਬਾਂਦਰਾਂ ਤੋਂ ਬੇਹੱਦ ਦੁਖੀ ਹਨ। ਬਾਂਦਰ ਕਪੜੇ ਅਤੇ ਸਾਮਾਨ ਲੈ ਕੇ ਰੋਜ਼ਾਨਾ ਹੀ ਭੱਜ ਜਾਂਦੇ ਹਨ। ਪ੍ਰ਼ਸ਼ਾਸਨ ਇਨ੍ਹਾਂ ਬਾਂਦਰਾਂ ਨੂੰ ਫੜ੍ਹਨ ਲਈ ਪਿਛਲੇ ਕਾਫੀ ਸਮੇਂ ਤੋਂ ਮੁਹਿੰਮ ਚਲਾ ਰਿਹਾ ਹੈ ਜੋ ਕਿ ਨਾਕਾਫੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਕੋਈ ਠੋਸ ਕਾਰਵਾਈ ਕਰਨੀ ਹੋਵੇਗੀ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monkeys scared the terror lifted the child and threw them out of the ceiling death