ਮਾਨਸੂਨ ਨੇ ਕੇਰਲ 'ਚ ਦਿੱਤੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਇਹ ਪੁਸ਼ਟੀ ਕੀਤੀ ਹੈ। ਮੌਸਮ ਵਿਭਾਗ ਨੇ ਇੱਥੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਹੈ ਕਿ ਕੇਰਲ ਅਤੇ ਲਕਸ਼ਦੀਪ ਵਿੱਚ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੱਖਣ-ਪੱਛਮੀ ਅਰਬ ਸਾਗਰ, ਲਕਸ਼ਦੀਪ, ਮਾਲਦੀਵ ਖੇਤਰ, ਦੱਖਣ-ਪੂਰਬੀ ਅਰਬ ਸਾਗਰ ਅਤੇ ਮੰਨਾਰ ਦੀ ਖਾੜੀ ਦੇ ਉੱਪਰ 35-45 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾ ਚੱਲਣ ਦਾ ਖ਼ਦਸ਼ਾ ਹੈ। ਪ੍ਰੈਸ ਰਿਲੀਜ਼ ਅਨੁਸਾਰ ਮੌਸਮ ਖ਼ਰਾਬ ਹੋਣ ਕਾਰਨ ਸੂਬੇ ਦੇ ਮਛੇਰਿਆਂ ਨੂੰ 9 ਅਤੇ 10 ਜੂਨ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਨਹੀਂ ਦਿੱਤੀ ਗਈ ਹੈ।
ਕੇਰਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, Kerala State Disaster anagement Authority (KSDMA) ਮੁਤਾਬਕ ਦੱਖਣ-ਪੱਛਮ ਮਾਨਸੂਨ ਦੇ ਪਹੁੰਚਣ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 9 ਤੋਂ 11 ਮਈ ਤੱਕ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਸੂਬੇ ਦੇ ਕੁੱਝ ਹਿੱਸਿਆਂ ਵਿੱਚ 115-204.5 ਮਿਲੀਮੀਟਰ ਤੱਕ ਮੀਂਹ ਹੋਣ ਦਾ ਅਨੁਮਾਨਤ ਜਾਪਦਾ ਹੈ। ਤਿਸ਼ੂਰ ਵਿਚ 10 ਜੂਨ ਨੂੰ ਰੈੱਡ ਅਲਰਟ ਜਾਰੀ ਕੀਤਾ ਹੈ ਜਦਕਿ ਐਨਾਰਕੁਲਮ, ਮਲਾੱਪੁਰਮ ਅਤੇ ਕੋਝੀਕੋਡ ਜ਼ਿਲ੍ਹੇ ਵਿਚ 11 ਜੂਨ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿਰਵਨੰਤਪੁਰਮ, ਕੋਲਮ, ਅਲਾਪੁਝਾ, ਏਨਾਰਕੁਲਮ ਅਤੇ ਤ੍ਰਿਸ਼ੂਰ ਵਿਚ 9 ਜੂਨ ਨੂੰ ਲਈ ਆਰੇਂਜ ਐਲਰਟ ਜਾਰੀ ਕੀਤਾ ਗਿਆ ਹੈ।