ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 22 ਸੂਬਿਆਂ ’ਚ ਮਾਨਸੂਨ ਦੇ ਬੱਦਲ਼ ਲੱਗੇ ਵਰ੍ਹਨ

ਭਾਰਤ ਦੇ 22 ਸੂਬਿਆਂ ’ਚ ਮਾਨਸੂਨ ਦੇ ਬੱਦਲ਼ ਲੱਗੇ ਵਰ੍ਹਨ

ਇਸ ਵਾਰ ਥੋੜ੍ਹਾ ਪੱਛੜ ਕੇ ਚੱਲ ਰਹੀਆਂ ਮਾਨਸੂਨ ਦੀਆਂ ਹਵਾਵਾਂ ਤੇ ਉਨ੍ਹਾਂ ਨਾਲ ਉੱਡ ਕੇ ਆਉਣ ਵਾਲੇ ਬੱਦਲ਼ਾਂ ਨੇ ਅੱਜ ਭਾਰਤ ਦੇ 22 ਸੂਬਿਆਂ ਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਹੈ ਪਰ ਸੱਤ ਸੂਬਿਆਂ ਪੰਜਾਬ, ਗੁਜਰਾਤ, ਰਾਜਸਥਾਨ, ਹਰਿਆਣਾ, ਕਸ਼ਮੀਰ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਨੂੰ ਹਾਲੇ ਵੀ ਵਰਖਾ ਰੁੱਤ ਦੀ ਉਡੀਕ ਹੈ।

 

 

ਮੌਸਮ ਵਿਭਾਗ ਅਨੁਸਾਰ ਬਾਕੀ ਦੇ ਸਾਰੇ ਸਥਾਨਾਂ ਉੱਤੇ ਵੀ ਮਾਨਸੂਨ ਦੇ ਅਗਲੇ ਦੋ ਹਫ਼ਤਿਆਂ ਦੇ ਅੰਦਰ ਸਰਗਰਮ ਹੋਣ ਦੇ ਆਸਾਰ ਹਨ। ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਕੇ.ਜੇ. ਰਮੇਸ਼ ਨੇ ਦੱਸਿਆ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਅਗਲੇ 24 ਘੰਟਿਆਂ ਦੌਰਾਨ ਸਰਗਰਮ ਹੋ ਜਾਵੇਗਾ; ਜਦ ਕਿ ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ ਪੁੱਜਣ ਵਿੱਚ ਹਾਲੇ ਇਸ ਨੂੰ ਕੁਝ ਸਮਾਂ ਲੱਗ ਸਕਦਾ ਹੈ।

 

 

ਹਾਲੇ ਮਾਨਸੂਨ ਮਹਾਰਾਸ਼ਟਰ ਦੇ ਅੱਧ ਭਾਵ ਮਰਾਠਵਾੜਾ ਤੱਕ ਹੀ ਪੁੱਜ ਸਕੀ ਹੈ। ਉੱਤਰ–ਪੂਰਬ ਦੇ ਅੱਠ ਸੂਬਿਆਂ ਵਿੱਚ ਇਹ ਪਹਿਲਾਂ ਹੀ ਸਰਗਰਮ ਹੋ ਚੁੱਕੀ ਹੈ।

 

 

ਇਨ੍ਹਾਂ ਸੂਬਿਆਂ ਵਿੱਚ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੁੱਜੇਗੀ। ਇਸ ਦੌਰਾਨ ਕਈ ਸੂਬਿਆਂ ਵਿੱਚ ਐਤਕੀਂ ਕੁਝ ਘੱਟ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਮੀਂਹ ਦੀ ਘਾਟ 43 ਫ਼ੀ ਸਦੀ ਸੀ, ਜੋ ਅੱਜ ਐਤਵਾਰ ਨੂੰ ਘਟ ਕੇ 38 ਫ਼ੀ ਸਦੀ ਰਹਿ ਗਈ ਪਰ ਮੱਧ ਭਾਰਤ ਵਿੱਚ ਇਹ ਕਮੀ ਹਾਲੇ ਵੀ 43 ਫ਼ੀ ਸਦੀ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monsoon is now active in India s 22 states