ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸਦਨ ਦੇ ਅੰਦਰ ਵਾਈ-ਫ਼ਾਈ ਸਹੂਲਤ ਦਾ ਲਾਭ ਲੈ ਸਕਣਗੇ ਲੋਕਸਭਾ ਮੈਂਬਰ

ਲੋਕ ਸਭਾ

ਲੋਕ ਸਭਾ ਮੈਂਬਰ ਹੁਣ ਸੰਸਦ ਹਾਊਸ ਵਿਚ ਵੀ ਵਾਈਫਾਈ ਦੀ ਸਹੂਲਤ ਦਾ ਫਾਇਦਾ ਲੈ ਸਕਦੇ ਹਨ। ਸੰਸਦ ਆਪਣੇ ਪੋਰਟਲ 'ਤੇ ਸਰਚ ਕਰਨ ਤੋਂ ਇਲਾਵਾ ਭਾਰਤ ਸਰਕਾਰ ਦੀਆਂ ਵੱਖ ਵੱਖ ਵੈੱਬਸਾਈਟਾਂ ਨੂੰ ਵੀ ਚੈੱਕ ਕਰ ਸਕਦੇ ਹਨ।ਲੋਕਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਅੱਜ ਇਹ ਜਾਣਕਾਰੀ ਹਾਊਸ 'ਚ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਮੈਂਬਰਾਂ ਨੇ ਸੰਸਦ ਦੇ ਅੰਦਰ ਵਾਈ-ਫਾਈ ਸਹੂਲਤ ਦੀ ਮੰਗ ਕੀਤੀ ਸੀ ਤਾਂ ਜੋ ਅਸੀਂ ਪੇਪਰ-ਰਹਿਤ ਕੰਮ ਵੱਲ ਵਧ ਸਕੀਏ। ਮਹਾਜਨ ਨੇ ਕਿਹਾ ਕਿ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਰਾਜ ਮੰਤਰੀ ਐਸ.ਐਸ.ਆਹਲੂਵਾਲੀਆ ਨੇ ਇਸ ਕੰਮ ਲਈ ਬਹੁਤ ਸਾਰਾ ਸਮਰਥਨ ਦਿੱਤਾ ਹੈ।

 

ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੀ ਮਦਦ ਨਾਲ ਅੱਜ ਇਹ ਸਹੂਲਤ ਸੰਸਦ ਵਿੱਚ ਸ਼ੁਰੂ ਹੋ ਗਈ ਹੈ।ਸਪੀਕਰ ਨੇ ਕਿਹਾ ਕਿ ਸੰਸਦ ਮੈਂਬਰ ਹੁਣ ਆਪਣੇ ਮੋਬਾਈਲ, ਲੈਪਟਾਪ ਲੋੜੀਂਦਾ ਜਾਣਕਾਰੀ ਲੱਭ ਸਕਦੇ ਹਨ। ਉਹ ਇੰਟਰਨੇਟ ਰਾਹੀਂ ਭਾਰਤ ਸਰਕਾਰ ਦੀਆਂ ਵੱਖ ਵੱਖ ਵੈੱਬਸਾਈਟਾਂ, ਲੋਕ ਸਭਾ ਦੀ ਲਾਇਬਰੇਰੀ ਆਦਿ ਦਾ ਲਾਭ ਲੈ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monsoon session: Lok Sabha member can take advantage of Wi-Fi facility within the House