ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਂ–ਚੱਕਰਵਾਤੀ ਤੂਫ਼ਾਨ ‘ਅੰਫਾਨ’ ਕਾਰਨ ਭਾਰਤ ’ਚ ਐਤਕੀਂ ਦੇਰੀ ਨਾਲ ਆਵੇਗੀ ਮਾਨਸੂਨ

ਮਹਾਂ–ਚੱਕਰਵਾਤੀ ਤੂਫ਼ਾਨ ‘ਅੰਫਾਨ’ ਕਾਰਨ ਭਾਰਤ ’ਚ ਐਤਕੀਂ ਦੇਰੀ ਨਾਲ ਆਵੇਗੀ ਮਾਨਸੂਨ

‘ਅੰਫਾਨ’ ਨਾਂਅ ਦਾ ਸੁਪਰ–ਸਾਈਕਲੋਨ (ਮਹਾਂ–ਚੱਕਰਵਾਤੀ ਤੂਫ਼ਾਨ) ਦੇ ਅੱਜ ਬਾਅਦ ਦੁਪਹਿਰ ਕਿਸੇ ਵੀ ਸਮੇਂ ਓੜੀਸ਼ਾ ਅਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢਿਆਂ ਨਾਲ ਟਕਰਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਮਹਾਂ–ਚੱਕਰਵਾਤੀ ਤੂਫ਼ਾਨ ਕਾਰਨ ਮੌਨਸੂਨ ਦੇ ਆਉਣ ਵਿੱਚ ਕੁਝ ਦੇਰੀ ਹੋ ਸਕਦੀ ਹੈ।

 

 

ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਮੌਨਸੂਨ ਦੇ 1 ਜੂਨ ਤੱਕ ਆਉਣ ਦੀ ਸੰਭਾਵਨਾ ਸੀ ਪਰ ਹੁਣ ਅੰਫਾਨ ਨਾਂਅ ਦੇ ਇਸ ਮਹਾਂ–ਚੱਕਰਵਾਤੀ ਤੂਫ਼ਾਨ ਕਾਰਨ ਮਾਨਸੂਨ ਦੇ ਆਉਣ Monsoon to be delayed this year in India due to Super Cyclone Amphan

ਚ ਕੁਝ ਦਿਨ ਹੋਰ ਲੱਗ ਸਕਦੇ ਹਨ।

 

 

ਕੇਰਲ ’ਚ ਵੀ ਮਾਨਸੂਨ ਦੇ ਦੇਰੀ ਨਾਲ ਪੁੱਜਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਪਣੇ ਪੂਰਵ–ਅਨੁਮਾਨ ’ਚ ਕਿਹਾ ਕਿ ਕੇਰਲ ’ਚ ਇਸ ਵਾਰ ਮੌਨਸੂਨ ਦੇਰੀ ਨਾਲ ਪੁੱਜੇਗਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਰਲ ’ਚ ਇਸ ਵਰ੍ਹੇ ਮਾਨਸੂਨ ਪੰਜ ਜੂਨ ਤੱਕ ਆ ਸਕਦਾ ਹੈ।

ਮਹਾਂ–ਚੱਕਰਵਾਤੀ ਤੂਫ਼ਾਨ ‘ਅੰਫਾਨ’ ਕਾਰਨ ਭਾਰਤ ’ਚ ਐਤਕੀਂ ਦੇਰੀ ਨਾਲ ਆਵੇਗੀ ਮਾਨਸੂਨ

 

ਪਿਛਲੇ ਵਰ੍ਹੇ ਅੰਡੇਮਾਨ–ਨਿਕੋਬਾਰ ਟਾਪੂਆਂ ’ਚ ਮਾਨਸੂਨ ਆਪਣੇ ਤੈਅ ਤਰੀਕ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਹੀ ਆ ਗਿਆ ਸੀ ਪਰ ਰਫ਼ਤਰ ਕੁਝ ਹੌਲੀ ਹੋ ਜਾਣਕ ਕਾਰਨ ਉਹ ਕੇਰਲ ’ਚ ਥੋੜ੍ਹੀ ਦੇਰੀ ਨਾਲ ਪੁੱਚਿਆ ਸੀ।

 

 

ਪਿਛਲੇ ਵਰ੍ਹੇ ਪੂਰੇ ਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ 19 ਜੁਲਾਈ ਨੂੰ ਹੋਈ ਸੀ। ਵਿਭਾਗ ਮੁਤਾਬਕ ਇਸ ਸਾਲ ਮਾਨਸੂਨ ਦੀ ਵਰਖਾ ਠੀਕ ਰਹੇਗੀ; ਭਾਵ ਨਾ ਜ਼ਿਆਦਾ ਤੇ ਨਾ ਹੀ ਘੱਟ।

 

 

ਉੱਧਰ ਇਹ ਖ਼ਬਰ ਲਿਖਦੇ–ਲਿਖਦੇ ਅੰਫਾਨ ਚੱਕਰਵਾਤੀ ਤੂਫ਼ਾਨ ਕਾਰਨ ਚੱਲਣ ਵਾਲੀਆਂ ਹਵਾਵਾਂ (ਝੱਖੜ) ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਹੋ ਗਈ ਸੀ।

 

 

ਇਸ ਤੂਫ਼ਾਨ ਤੋਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਟਾਲਣ ਲਈ ਸੰਭਾਵੀ ਨਾਜ਼ੁਕ ਇਲਾਕਿਆਂ ’ਚੋਂ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monsoon to be delayed this year in India due to Super Cyclone Amphan