ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸੂਨ ਤੈਅ ਕਰੇਗੀ ਸ਼ੇਅਰ ਬਾਜ਼ਾਰ ਦੀ ਚਾਲ

ਮਾਨਸੂਨ ਤੈਅ ਕਰੇਗੀ ਸ਼ੇਅਰ ਬਾਜ਼ਾਰ ਦੀ ਚਾਲ

ਵੱਡੇ ਉਤਾਰ–ਚੜ੍ਹਾਵਾਂ ਨਾਲ ਭਰੇ ਹਫ਼ਤੇ ਤੋਂ ਬਾਅਦ ਇਸ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਮਾਨਸੂਨ ਦੀ ਪ੍ਰਗਤੀ ਤੇ ਵਿਸ਼ਾਲ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ।

 

 

ਬਜਟ ‘ਚ ਜਨਤਕ ਹਿੱਸੇਦਾਰੀ ਵਧਾਉਣ ਦੇ ਪ੍ਰਸਤਾਵ ਤੋਂ ਬਾਅਦ BSE ਸੈਂਸੈਕਸ ਤੇ NSE ਨਿਫ਼ਟੀ ’ਚ ਚਾਰ ਦਿਨਾਂ ਤੋਂ ਜਾਰੀ ਵਾਧੇ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਰੁਕ ਗਿਆ ਸੀ ਤੇ ਦੋਵੇਂ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

 

 

ਸੈਮਕੋ ਸਕਿਓਰਿਟੀਜ਼ ਐਂਡ ਸਟਾੱਕਨੋਟ ਦੇ ਬਾਨੀ ਤੇ CEO ਜੀਮਿਤ ਮੋਦੀ ਨੇ ਕਿਹਾ ਕਿ ਸਭ ਤੋਂ ਵੱਧ ਉਡੀਕ ਵਾਲਾ ਪ੍ਰੋਗਰਾਮ ਖ਼ਤਮ ਹੋ ਗਿਆ ਹੈ। ਇਸ ਦਾ ਅਸਰ ਇਸ ਹਫ਼ਤੇ ਜਾਰੀ ਰਹੇਗਾ ਕਿਉਂਕਿ ਕੁਝ ਫ਼ੈਸਲਿਆਂ ਦਾ ਅਸਰ ਸ਼ੇਅਰ ਬਾਜ਼ਾਰਾਂ ਉੱਤੇ ਵੇਖਣ ਨੂੰ ਮਿਲੇਗਾ।

 

 

ਰੈਲੀਗੀਅਰ ਬ੍ਰੋਕਿੰਗ ਦੇ ਪ੍ਰਚੂਨ ਵੰਡ ਵਿਭਾਗ ਦੇ ਪ੍ਰਧਾਨ ਜਯੰਤ ਮਾਂਗਲਿਕ ਨੇ ਕਿਹਾ ਕਿ ਸਾਨੂੰ ਸੋਮਵਾਰ ਨੂੰ ਵੀ ਕੇਂਦਰੀ ਬਜਟ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਵਿਖਾਉਂਦੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਹੋਰ ਵੀ ਹੇਠਾਂ ਆ ਸਕਦੀ ਹੈ।

 

 

ਬਜਟ ਤੋਂ ਪਹਿਲਾਂ ਦੇ ਅਨੁਮਾਨਾਂ ਤੇ ਵਿਸ਼ਵ ਪੱਧਰ ਉੱਤੇ ਛਾਏ ਵਪਾਰਕ ਤਣਾਅ ਦੌਰਾਨ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ (FPI) ਨੇ ਭਾਰਤੀ ਬਾਜ਼ਾਰ ’ਚੋਂ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ 485 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।

 

 

ਇਸ ਤੋਂ ਪਿਛਲੇ ਪੰਜ ਮਹੀਨਿਆਂ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ਼ ਲਿਵਾਲੀ ਦਾ ਬਣਿਆ ਰਿਹਾ ਸੀ। FPI ਨੇ ਜੂਨ ਮਹੀਨੇ 10,384.54 ਕਰੋੜ, ਮਈ ਮਹੀਨੇ 9,031.15 ਕਰੋੜ ਰੁਪਏ, ਅਪ੍ਰੈਲ ਮਹੀਨੇ 16,093 ਕਰੋੜ ਰੁਪਏ, ਮਾਰਚ ਵਿੱਚ 45,981 ਕਰੋੜ ਰੁਪਏ ਤੇ ਫ਼ਰਵਰੀ ਮਹੀਨੇ 11,182 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਇਸ ਵਿੱਚ ਸ਼ੇਅਰ ਤੇ ਰਿਣ ਬਾਜ਼ਾਰ ਵਿੱਚ ਕੀਤਾ ਨਿਵੇਸ਼ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monsoon will determine pace of Share Market