ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲਾਕਡਾਊਨ ਕਾਰਨ ਭਾਰਤ ’ਚ ਆਰਥਿਕ ਵਾਧਾ ਰਹਿ ਸਕਦੈ ਜ਼ੀਰੋ: ਮੂਡੀਜ਼

ਕੋਰੋਨਾ ਲਾਕਡਾਊਨ ਕਾਰਨ ਭਾਰਤ ’ਚ ਆਰਥਿਕ ਵਾਧਾ ਰਹਿ ਸਕਦੈ ਜ਼ੀਰੋ: ਮੂਡੀਜ਼

ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਭਾਰਤ ਦੀ ਖ਼ਰਾਬ ਸਥਿਤੀ ਦੌਰਾਨ ਚੇਤਾਵਨੀ ਦਿੱਤੀ ਹੈ ਕਿ ਜੇ ਦੇਸ਼ ਦਾ ਵਿੱਤੀ ਮੈਟ੍ਰਿਕਸ ਭੌਤਿਕ ਤੌਰ ’ਤੇ ਕਮਜ਼ੋਰ ਰਹਿੰਦਾ ਹੈ, ਤਾਂ ਭਾਰਤ ਦੀ ਰੇਟਿੰਗ ਨੂੰ ਘਟਾਇਆ ਜਾ ਸਕਦਾ ਹੈ। ਮੂਡੀਜ਼ ਵੱਲੋਂ ਭਾਰਤ ਨੂੰ ਸੌਂਪੀ ਗਈ ਰੇਟਿੰਗ ਨਾਂਹ–ਪੱਖੀ ਦ੍ਰਿਸ਼ਟੀਕੋਣ ਨਾਲ ਬੀਏਏ2 ਹੈ। ਮੂਡੀਜ਼ ਨੇ ਕਿਹਾ ਕਿ ਵਿੱਤੀ ਵਰ੍ਹੇ 2020–21 ਵਿੱਚ ਭਾਰਤ ਦਾ ਆਰਥਿਕ ਵਾਧਾ ਸਿਫ਼ਰ ਰਹਿ ਸਕਦਾ ਹੈ। ਮੂਡੀਜ਼ ਨੇ ਅਜਿਹੇ ਨਤੀਜੇ ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਠੱਪ ਪਏ ਸਾਰੇ ਕਾਰੋਬਾਰਾਂ ਦੇ ਮੱਦੇਨਜ਼ਰ ਦਰਸਾਏ ਹਨ।

 

 

ਏਜੰਸੀ ਨੇ ਭਾਵੇਂ ਵਿੱਤੀ ਵਰ੍ਹੇ 2021–22 ਵਿੱਚ ਵਾਧਾ ਦਰ ਦੇ 6.6 ਫ਼ੀ ਸਦੀ ’ਤੇ ਪੁੱਜਣ ਦਾ ਅਨੁਮਾਨ ਪ੍ਰਗਟਾਇਆ ਹੈ। ਏਜੰਸੀ ਨੇ ਨੇੜਲੀ ਮਿਆਦ ਵਿੱਚ ਰੇਟਿੰਗ ਵਧਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕਿਉਂਕਿ ਆਰਥਿਕ ਅਤੇ ਸੰਸਥਾਨਕ ਸੁਧਾਰਾਂ ਰਾਹੀਂ ਉਤਪਾਦਨ ਨੂੰ ਬਹਾਲ ਕਰਨ ਦੀ ਸਰਕਾਰ ਦੀ ਸੰਭਾਵਨਾ ਸੀਮਤ ਹੈ, ਇੰਝ ਵਾਧੇ ਵਿੱਚ ਲੰਮੇ ਸਮੇਂ ਤੱਕ ਸੁਸਤੀ ਬਣੀ ਰਹਿਣ ਕਰਕੇ ਰੇਟਿੰਗ ਘਟਾਈ ਜਾ ਸਕਦੀ ਹੈ।

 

 

ਏਜੰਸੀ ਨੇ ਕਿਹਾ ਕਿ ਵਿੱਤੀ ਖੇਤਰ ਦੀ ਸਿਹਤ ਇੱਕ ਵਰਨਣਯੋਗ ਤੇ ਲੰਮੀ ਮਿਆਦ ਤੱਕ ਕਮਜ਼ੋਰ ਰਹਿਣ ਕਾਰਨ ਵਿੱਤੀ ਲਾਗਤ ਵਧੇਗੀ, ਇਸ ਲਈ ਸਰਕਾਰ ਨੂੰ ਕਰਜ਼ੇ ਦਾ ਬੋਝ ਵਧਣ ਤੋਂ ਰੋਕਣ ਲਈ ਕੁਝ ਵਿੱਤੀ ਸੰਸਥਾਨਾਂ ਨੂੰ ਮਦਦ ਕਰਨ ਦੀ ਜ਼ਰੂਰਤ ਹੈ।

 

 

ਇਸ ਵੇਲੇ ਰੇਟਿੰਗ ਬੀਏਏ2 ਨੈਗੇਟਿਵ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਧਦੇ ਜੋਖਮਾਂ ਨੂੰ ਦਰਸਾਉਂਦਾ ਹੈ ਕਿ ਆਰਥਿਕ ਵਿਕਾਸ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੇਗਾ।

 

 

ਮੂਡੀਜ਼ ਨੇ ਕਿਹਾ ਹੈ ਕਿ ਅਰਥ–ਵਿਵਸਥਾ ਨੂੰ ਮਦਦ ਕਰਨ ਦੇ ਸਰਕਾਰ ਦੇ ਉਪਾਵਾਂ ਨਾਲ ਭਾਰਤ ਦੀ ਵਾਧਾ ਦਰ ਵਿੰਚ ਸੁਸਤੀ ਦੀ ਡੂੰਘਾਈ ਤੇ ਮਿਆਦ ਘਟਾਉਣ ਵਿੱਚ ਮਦਦ ਮਿਲੇਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਦਿਹਾਤੀ ਪਰਿਵਾਰਾਂ ਵਿੱਚ ਵਿੱਤੀ ਸੰਕਟ, ਕਮਜ਼ੋਰ ਰੋਜ਼ਗਾਰ ਵਾਧਾ ਤੇ ਗ਼ੈਰ–ਬੈਂਕ ਵਿੱਤੀ ਸੰਸਥਾਨਾਂ ਵਿੱਚ ਪਿੱਛੇ ਜਿਹੇ ਪੈਦਾ ਹੋਏ ਕ੍ਰੈਡਿਟ ਸੰਕਟ ਨੇ ਇੱਕ ਵਧੇਰੇ ਕਮਜ਼ੋਰ ਵਾਧੇ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।

 

 

ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਕਮਜ਼ੋਰ ਕੁੱਲ ਘਰੇਲੂ ਉਤਪਾਦਨ ਵਾਧਾ ਦਰ ਉੱਚ ਦਰ ਉੱਤੇ ਨਹੀਂ ਪਰਤਦੀ, ਤਾਂ ਸਾਨੂੰ ਲੱਗਦਾ ਹੈ ਕਿ ਸਰਕਾਰ ਆਮ ਬਜਟ ਘਾਟੇ ਨੂੰ ਘੱਟ ਕਰਨ ਤੇ ਕਰਜ਼ੇ ਦਾ ਬੋਝ ਵਧਣ ਤੋਂ ਰੋਕਣ ਵਿੱਚ ਬਹੁਤ ਔਕੜਾਂ ਦਾ ਸਾਹਮਣਾ ਕਰੇਗੀ।

 

 

ਏਜੰਸੀ ਨੇ ਕਿਹਾ ਕਿ ਕੋਰੋਨਾ–ਵਾਇਰਸ ਦੇ ਤੇਜ਼ੀ ਨਾਲ ਹੁੰਦੇ ਫੈਲਾਅ, ਵਿਗੜਦੇ ਵਿਸ਼ਵ ਆਰਥਿਕ ਦ੍ਰਿਸ਼, ਡਿਗਦੀਆਂ ਤੇਲ ਕੀਮਤਾਂ, ਵਿੱਤ ਬਾਜ਼ਾਰ ਦੇ ਸੰਕਟ ਮਿਲ ਕੇ ਇੱਕ ਗੰਭੀਰ ਤੇ ਵਿਆਪਕ ਆਰਥਿਕ ਤੇ ਵਿੱਤੀ ਝਟਕਾ ਤਿਆਰ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MOODI forecasts India s Growth Rate may be ZERO due to Corona Lockdown