ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੂਡੀ’ਜ਼ ਨੇ ਵੀ ਘਟਾਇਆ ਭਾਰਤ ਦੇ GDP ਦਾ ਅਨੁਮਾਨ

ਮੂਡੀ’ਜ਼ ਨੇ ਵੀ ਘਟਾਇਆ ਭਾਰਤ ਦੇ GDP ਦਾ ਅਨੁਮਾਨ

ਵਿਸ਼ਵ ਪੱਧਰ ਦੀ ਰੇਟਿੰਗ ਏਜੰਸੀ ‘ਮੂਡੀ’ਜ਼’ ਇਨਵੈਸਟਰਜ਼ ਸਰਵਿਸ ਨੇ ਕਿਹਾ ਹੈ ਕਿ ਭਾਰਤ ’ਚ ਕਮਜ਼ੋਰ ਘਰੇਲੂ ਖਪਤ ਨਾਲ ਵਿਕਾਸ ਦਰ ’ਚ ਗਿਰਾਵਟ ਆਵੇਗੀ। ਇਸ ਦਾ ਕਈ ਖੇਤਰਾਂ ਨੂੰ ਦਿੱਤੇ ਕਰਜ਼ੇ ਦੇ ਮਿਆਰ ਉੱਤੇ ਅਸਰ ਪਵੇਗਾ।

 

 

ਮੂਡੀ’ਜ਼ ਨੇ ਮਾਰਚ 2020 ’ਚ ਖ਼ਤਮ ਹੋ ਰਹੇ ਵਿੱਤੀ ਵਰ੍ਹੇ ਲਈ ਕੁੱਲ ਘਰੇਲੂ ਉਤਪਾਦ (GDP) ਦਾ ਅਨੁਮਾਨ 5.8 ਫ਼ੀ ਸਦੀ ਤੋਂ ਘਟਾ ਕੇ 4.9 ਫ਼ੀ ਸਦੀ ਕਰ ਦਿੱਤਾ ਹੈ।

 

 

ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਵਿੱਤੀ ਸਮੱਸਿਆ ਦਾ ਖੜ੍ਹੇ ਹੋਣਾ, ਰੋਜ਼ਗਾਰ ਸਿਰਰਜਣ ਵਿੱਚ ਕਮੀ ਤੇ ਨਕਦੀ ਸੰਕਟ ਜਿਹੇ ਕਾਰਨਾਂ ਕਰ ਕੇ ਵਿਕਾਸ ਦਰ ਵਿੱਚ ਗਿਰਾਵਟ ਆਵੇਗੀ। ਮੂਡੀ’ਜ਼ ਦੇ ਸਹਾਇਕ ਮੀਤ ਪ੍ਰਧਾਨ ਅਤੇ ਵਿਸ਼ਲੇਸ਼ਕ ਦੇਬੋਰਾਹ ਤਾਨ ਨੇ ਕਿਹਾ ਕਿ ਨਿਵੇਸ਼ ਆਧਾਰਤ ਸੁਸਤੀ ਹੁਣ ਫੈਲਦੀ ਖਪਤ ਵਿੱਚ ਕਮੀ ਵਾਲੀ ਅਰਥ–ਵਿਵਸਥਾ ਬਣ ਗਈ।

 

 

ਖੇਤੀ ਖੇਤਰ ਵਿੱਚ ਕਿਰਤੀਆਂ ਦੀਆਂ ਤਨਖ਼ਾਹਾਂ ’ਚ ਵਾਧਾ ਕਮਜ਼ੋਰ ਪੈਣ ਤੇ ਜ਼ਮੀਨ ਤੇ ਕਿਰਤ ਖੇਤਰ ਦੇ ਔਖੇ ਕਾਨੂੰਨਾਂ ਕਰ ਕੇ ਰੋਜ਼ਗਾਰ ਵਾਧੇ ਵਿੱਚ ਵੀ ਨਰਮੀ ਬਣੀ ਹੋਈ ਹੈ। ਰਿਪੋਰਟ ਮੁਤਾਬਕ ਘਰੇਲ ਖਪਤ ਭਾਰਤੀ ਅਰਥ–ਵਿਵਸਥਾ ਦੇ ਵਾਧੇ ਦੀ ਰੀੜ੍ਹ ਰਹੀ ਹੈ।

 

 

ਸਾਲੀ 2018–19 ’ਚ GDP ਵਿੱਚ ਇਸ ਖੇਤਰ ਦੀ 57 ਫ਼ੀ ਸਦੀ ਹਿੱਸੇਦਾਰੀ ਰਹੀ ਹੈ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਕੁੱਲ ਘਰੇਲੂ ਉਤਪਾਦ (GDP) ਦੇ ਅੰਕੜਿਆਂ ਤੋਂ ਅਰਥ–ਵਿਵਸਥਾ ’ਚ ਸੁਸਤੀ ਦੇ ਸੰਕੇਤ ਮਿਲੇ ਹਨ। ਜੁਲਾਈ–ਸਤੰਬਰ 2019 ਦੀ ਤਿਮਾਹੀ ਦੌਰਾਨ ਆਰਥਿਕ ਵਿਕਾਸ ਦਰ ਘਟ ਕੇ ਸਿਰਫ਼ 4.5 ਫ਼ੀ ਸਦੀ ਰਹਿ ਗਈ, ਜੋ ਪਿਛਲੇ ਸਾਢੇ ਛੇ ਸਾਲਾਂ ਦਾ ਹੇਠਲਾ ਪੱਧਰ ਹੈ। ਇਹ ਲਗਾਤਾਰ ਛੇਵੀਂ ਤਿਮਾਹੀ ਹੈ, ਜਦੋਂ GDP ਵਿੱਚ ਸੁਸਤੀ ਵਿਖਾਈ ਦਿੱਤੀ ਹੈ।

 

 

ਇਸ ਤੋਂ ਪਹਿਲਾਂ ਜਨਵਰੀ–ਮਾਰਚ 2013 ਦੀ ਤਿਮਾਹੀ ਵਿੱਚ GDP ਵਿਕਾਸ ਦਰ 4.3 ਫ਼ੀ ਸਦੀ ਰਹੀ ਸੀ; ਉੱਥੇ ਇੱਕ ਸਾਲ ਪਹਿਲਾਂ ਦੀ ਸਮਾਨ ਮਿਆਦ ਭਾਵ ਜੁਲਾਈ–ਸਤੰਬਰ 2018 ਦੀ ਤਿਮਾਹੀ ਵਿੱਚ ਇਹ ਸੱਤ ਫ਼ੀ ਸਦੀ ਰਹੀ ਸੀ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ ਪੰਜ ਫ਼ੀ ਸਦੀ ਰਹੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moody s also decreases India s GDP Estimate