ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੂਡੀਜ ਦਾ ਅਨੁਮਾਨ: ਇਸ ਸਾਲ ਜ਼ੀਰੋ ਰਹਿ ਸਕਦੀ ਹੈ ਭਾਰਤ ਦੀ GDP ਗ੍ਰੋਥ

ਮੂਡੀਜ ਇਨਵੈਸਟਰ ਸਰਵਿਸ ਨੇ ਸ਼ੁੱਕਰਵਾਰ ਨੂੰ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਜ਼ੀਰੋ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਭਾਰਤ ਨੂੰ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ। ਵਿੱਤੀ ਸਾਲ 2020-21 ਵਿੱਚ ਭਾਰਤ ਦੀ ਵਿਕਾਸ ਦਰ ਜ਼ੀਰੋ 'ਤੇ ਰੁਕ ਸਕਦੀ ਹੈ, ਪਰ 2022 ਵਿੱਚ ਤੇਜ਼ੀ ਨਾਲ ਵਾਪਸ ਆਵੇਗੀ। ਹਾਲਾਂਕਿ, ਮੂਡੀਜ਼ ਨੇ ਭਾਰਤੀ ਆਰਥਿਕਤਾ ਬਾਰੇ ਵੱਡੀ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ 2022 ਵਿੱਚ ਭਾਰਤੀ ਆਰਥਿਕਤਾ ਦੀ ਜੀਡੀਪੀ ਵਾਧਾ 6.6 ਪ੍ਰਤੀਸ਼ਤ ਤੱਕ ਹੋ ਸਕਦਾ ਹੈ।
 

ਜੇ ਅਜਿਹਾ ਹੁੰਦਾ ਹੈ, ਭਾਰਤ ਨੂੰ ਮੰਦੀ ਦੇ ਸੰਕਟ ਤੋਂ ਨਿਕਲਣ ਵਿੱਚ ਵੱਡੀ ਸਹਾਇਤਾ ਮਿਲੇਗੀ। ਮੂਡੀਜ ਦਾ ਵੀ ਵਿੱਤੀ ਘਾਟਾ 5.5 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਬਜਟ ਵਿੱਚ ਭਾਰਤ ਦੇ ਵਿੱਤ ਮੰਤਰੀ ਨੇ 3.5 ਪ੍ਰਤੀਸ਼ਤ ਘਾਟਾ ਦੀ ਗੱਲ ਕਹੀ ਸੀ। 

 

ਏਜੰਸੀ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਭਾਰਤ ਪੂਰੀ ਤਰ੍ਹਾਂ ਰੁਕ ਗਿਆ ਹੈ ਅਤੇ ਇਸ ਸਾਲ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਮੂਡੀਜ਼ ਨੇ ਕੋਰੋਨਾ ਸੰਕਟ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਭਾਰਤ ਨੂੰ ਸਟੇਬਲ ਯਾਨੀ ਸਥਿਤ ਅਰਥ ਵਿਵਸਥਾ ਤੋਂ ਹਟਾ ਕੇ ਨੈਗੇਟਿਵ ਵਿੱਚ ਪਾ ਦਿੱਤਾ ਸੀ। ਉਦੋਂ ਏਜੰਸੀ ਨੇ ਕਿਹਾ ਸੀ ਕਿ ਉਹ ਅੱਗੇ ਵੀ ਭਾਰਤ ਦੀ ਆਰਥਕ ਵਿਕਾਸ ਉੱਤੇ ਨਜ਼ਰ ਬਣਾਈ ਰੱਖੇਗੀ।

 

ਡੂੰਘੇ ਸੰਕਟ 'ਚ ਪੈ ਸਕਦੀ ਹੈ ਭਾਰਤ ਦੀ ਆਰਥਿਕਤਾ

ਮੂਡੀਜ ਨੇ ਭਾਰਤੀ ਆਰਥਿਕਤਾ ਦੇ ਆਪਣੇ ਅਨੁਮਾਨਾਂ ਨੂੰ ਸੁੰਗੜਨ ਦੇ ਕਾਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਵਿਡ -19 ਦਾ ਤੇਜ਼ੀ ਨਾਲ ਫੈਲਣਾ, ਗਲੋਬਲ ਆਰਥਿਕ ਦ੍ਰਿਸ਼ਟੀਕੋਣ, ਤੇਲ ਦੀਆਂ ਡਿੱਗਦੀਆਂ ਕੀਮਤਾਂ ਅਤੇ ਵਿੱਤੀ ਬਾਜ਼ਾਰ ਦੀ ਗੜਬੜੀ ਇਕ ਵਿਸ਼ਾਲ ਸੰਕਟ ਦਾ ਕਾਰਨ ਬਣ ਰਹੀ ਹੈ।
 

ਅੰਤਰਰਾਸ਼ਟਰੀ ਰੇਟਿੰਗ ਏਜੰਸੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਘਾਟੇ ਦੇ ਟੀਚਿਆਂ, ਰਾਜ ਪੱਧਰੀ ਘਾਟੇ ਦਾ ਵਿਸਥਾਰ, ਵਸਤੂਆਂ ਅਤੇ ਸੇਵਾਵਾਂ ਟੈਕਸ ਨੂੰ ਲਾਗੂ ਕਰਨ ਦੀਆਂ ਚੁਣੌਤੀਆਂ ਨਿਰੰਤਰ ਤਿਲਕ ਰਹੀਆਂ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਿੱਤੀ ਨੀਤੀ ਦਾ ਗਠਨ ਘੱਟ ਪ੍ਰਭਾਵਸ਼ਾਲੀ ਰਿਹਾ ਹੈ।
.......


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moodys estimates India GDP growth at 0 percent Indian economy will be able to come out of recession in 2022