ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਾਰਤ ’ਚ ਬਿਨਾ ਇਲਾਜ ਘੱਟ ਅਤੇ ਘਟੀਆ ਇਲਾਜ ਕਾਰਨ ਹੁੰਦੀਆਂ ਨੇ ਜ਼ਿਆਦਾ ਮੌਤਾਂ’

ਅਜਿਹੀਆਂ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਕਰਵਾਉਣ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਸੀ, ਉਨ੍ਹਾਂ ਕਾਰਨ ਭਾਰਤ ਚ ਇੱਕ ਸਾਲ ਚ 24 ਲੱਖ ਤੋਂ ਵੱਧ ਮਰੀਜ਼ ਮਰ ਗਏ। ਖਾਸ ਗੱਲ ਇਹ ਹੈ ਕਿ ਇਨ੍ਹਾਂ ਚ ਇੱਕ ਤਿਹਾਈ ਮਾਮਲਿਆਂ ਚੋਂ ਹੀ ਮੌਤ ਬਿਨਾ ਇਲਾਜ ਹੁੰਦੀ ਹੈ, ਬਾਕੀ ਦੋ ਤਿਹਾਈ ਮਰੀਜ਼ ਸਹੀ ਇਲਾਜ ਨਾ ਮਿਲਣ ਕਾਰਨ ਮਾਰੇ ਜਾਂਦੇ ਹਨ।

 

ਮਸ਼ਹੂਰ ਸਾਇੰਸ ਜਰਨਲ ਲੈਂਸੇਟ ਨੇ 137 ਮੁਲਕਾਂ ਦੀ ਸਿਹਤ ਸਹੂਲਤਾਂ ਦਾ ਸਰਵੇਖਣ ਕਰਦਿਆਂ ਤਿਆਰ ਕੀਤੀ ਗਈ ਆਪਣੀ ਰਿਪੋਰਟ ਚ ਇਹ ਜਾਣਕਾਰੀ ਦਿੱਤੀ ਹੈ। ਭਾਰਤ ਦੀ ਜਨਨੀ ਸੁਰੱਖਿਆ ਯੋਜਨਾ ਦੀ ਉਧਾਰਨ ਦਿੰਦਿਆਂ ਰਿਪੋਰਟ ਚ ਕਿਹਾ ਗਿਆ ਹੈ ਕਿ 13 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਸੰਸਥਾਵਾਂ ਚ ਜਾ ਕੇ ਬੱਚੇ ਨੂੰ ਜਨਮ ਦੇਣ ਲਈ ਨਕਦੀ ਰਕਮ ਉਤਸ਼ਾਹਤ ਕਰਨ ਵਜੋਂ ਦਿੱਤਾ ਜਾਂਦਾ ਸੀ। 50 ਕਰੋੜ ਔਰਤਾਂ ਨੇ ਇਸ ਯੋਜਨਾ ਦਾ ਲਾਭ ਲਿਆ ਪਰ ਇਸ ਨਾਲ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਮੌਤ ਦਰ ਚ ਕੋਈ ਸੁਧਾਰ ਨਾ ਹੋ ਸਕਿਆ।

 

ਇਸ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆਂ ਦਾ ਰਿਕਾਰਡ ਖਰਾਬ ਹੈ। ਇੱਥੇ 2016 ਚ ਅਜਿਹੀਆਂ ਕੁੱਲ 30 ਲੱਖ 16 ਹਜ਼ਾਰ 686 ਮੌਤਾਂ ਇਲਾਜ ਹੋ ਸਕਣ ਵਾਲੀਆਂ ਬਿਮਾਰੀਆਂ ਕਾਰਨ ਹੋਈਆਂ। ਇਨ੍ਹਾਂ ਮੌਤਾਂ ਚ 19 ਲੱਖ 44 ਹਜ਼ਾਰ 44 ਮੌਤਾਂ ਘਟੀਆ ਇਲਾਜ ਕਾਰਨ ਹੋਈਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More deaths in India than untreated and under-treatment