ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਲੱਖ ਤੋਂ ਵੱਧ ਭਾਰਤੀਆਂ ਦਾ ਆਧਾਰ, ਪਾਸਪੋਰਟ ਦੀ ਜਾਣਕਾਰੀ Darknet 'ਤੇ ਵਿਕਰੀ ਲਈ ਮੌਜੂਦ!

ਇਕ ਲੱਖ ਤੋਂ ਵੱਧ ਭਾਰਤੀਆਂ ਦੇ ਆਧਾਰ, ਪੈਨ ਅਤੇ ਪਾਸਪੋਰਟ ਸਮੇਤ ਹੋਰ ਰਾਸ਼ਟਰੀ ਸ਼ਨਾਖਤੀ ਕਾਰਡਾਂ ਦੀਆਂ ਸਕੈਨ ਕਾਪੀਆਂ ਡਾਰਕ ਨੈਟ 'ਤੇ ਵਿਕਰੀ ਲਈ ਉਪਲਬਧ ਕਰਵਾਈਆਂ ਗਈਆਂ ਹਨ। ਸਾਈਬਰ ਸੁਰੱਖਿਆ ਨਾਲ ਸਬੰਧਤ ਜਾਣਕਾਰੀ ਵਾਲੀ ਕੰਪਨੀ ਸਾਈਬਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਰਕ ਨੈੱਟ ਇੰਟਰਨੈਟ ਦਾ ਉਹ ਹਿੱਸਾ ਹੁੰਦਾ ਹੈ ਜੋ ਆਮ ਖੋਜ ਇੰਜਣਾਂ ਦੀ ਪਹੁੰਚ ਤੋਂ ਦੂਰ ਹੁੰਦਾ ਹੈ।

 

ਇਸ ਨੂੰ ਵਰਤਣ ਲਈ ਵਿਸ਼ੇਸ਼ ਸਾਫਟਵੇਅਰ ਦੀ ਜਰੂਰਤ ਹੈ। ਆਮ ਤੌਰ 'ਤੇ ਤਸਕਰੀ, ਅੱਤਵਾਦ ਅਤੇ ਹੋਰ ਗੈਰ ਕਾਨੂੰਨੀ ਕੰਮਾਂ ਲਈ ਵਰਤਿਆ ਜਾਂਦਾ ਹੈ। ਕਈ ਵਾਰ ਇਸ ਦੀ ਵਰਤੋਂ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਲਈ ਵੀ ਕੀਤੀ ਜਾਂਦੀ ਹੈ।

 

ਸਾਈਬਲ ਦੀ ਰਿਪੋਰਟ ਦੇ ਅਨੁਸਾਰ, ਇਹ ਡਾਟਾ ਸਰਕਾਰੀ ਸਿਸਟਮ ਦੀ ਬਜਾਏ ਕਿਸੇ ਤੀਜੀ ਧਿਰ ਤੋਂ ਚੋਰੀ ਕੀਤੇ ਜਾਣ ਦਾ ਖ਼ਦਸ਼ਾ ਹੈ। ਸਾਈਬਲ ਨੇ ਕਿਹਾ, "ਅਸੀਂ ਇਕ ਡਾਰਕ ਨੈੱਟ ਉਪਭੋਗਤਾ ਦੇ ਸੰਪਰਕ ਵਿਚ ਆਏ ਹਾਂ ਜੋ ਇਕ ਲੱਖ ਤੋਂ ਵੱਧ ਭਾਰਤੀਆਂ ਦੀ ਰਾਸ਼ਟਰੀ ਪਛਾਣ ਨਾਲ ਸਬੰਧਤ ਦਸਤਾਵੇਜ਼ ਵੇਚ ਰਿਹਾ ਹੈ।"

 

ਇਸ ਉਪਭੋਗਤਾ ਦੀ ਕੋਈ ਭਰੋਸੇਯੋਗਤਾ ਨਹੀਂ ਹੈ ਤੇ ਅਸੀਂ ਆਮ ਤੌਰ 'ਤੇ ਅਜਿਹੀਆਂ ਪੇਸ਼ਕਸ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਪਰ ਉਸ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੇ ਸਾਨੂੰ ਚੌਕਸ ਕਰ ਦਿੱਤਾ ਹੈ। ਇਸਨੇ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਛਾਣ ਦਸਤਾਵੇਜ਼ਾਂ ਤਕ ਪਹੁੰਚ ਦਾ ਦਾਅਵਾ ਕੀਤਾ ਹੈ।

 

ਸਾਈਬਲ ਖੋਜਕਰਤਾਵਾਂ ਨੇ ਉਸ ਉਪਭੋਗਤਾ ਤੋਂ ਲਗਭਗ 1000 ਪਛਾਣ ਦਸਤਾਵੇਜ਼ ਪ੍ਰਾਪਤ ਕਰਕੇ ਆਪਣੀ ਪਛਾਣ ਭਾਰਤੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਸਾਰੇ ਦਸਤਾਵੇਜ਼ ਸਕੈਨ ਕਾਪੀ ਫਾਰਮ ਚ ਹਨ। ਉਨ੍ਹਾਂ ਦੀ ਕੰਪਨੀ ਦੇ 'ਆਪਣੇ ਗਾਹਕ ਨੂੰ ਜਾਣੋ' ਡਾਟਾਬੇਸ ਤੋਂ ਚੋਰੀ ਹੋਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:more than 1 lakh Indian s Aadhaar passport information available for sale on the darknet