ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸਾਲ `ਚ 132 ਪਾਇਲਟ ਉਡਾਨ ਭਰਨ ਤੋਂ ਪਹਿਲਾਂ ਸ਼ਰਾਬੀ ਪਾਏ ਗਏ

ਪਾਇਲਟ ਉਡਾਨ ਭਰਨ ਤੋਂ ਪਹਿਲਾਂ ਸ਼ਰਾਬੀ ਪਾਏ ਗਏ

ਪਿਛਲੇ ਤਿੰਨ ਸਾਲ `ਚ ਵੱਖ ਵੱਖ ਏਅਰ ਲਾਈਨਾਂ ਦੇ 132 ਪਾਇਲਟਾਂ ਦੀ ਉਡਾਨ ਭਰਨ ਤੋਂ ਪਹਿਲਾਂ ਸ਼ਰਾਬੀ ਪਾਏ ਗਏ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੁ ਨੇ ਰਾਜ ਸਭਾ `ਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਸਾਲ 2015 `ਚ 43, 2016 `ਚ 44 ਅਤੇ 2017 `ਚ 45 ਪਾਇਲਟ ਉਡਾਨ ਭਰਨ ਤੋਂ ਪਹਿਲਾਂ ਮੈਡੀਕਲ ਚੈਕਅੱਪ `ਚ ਸ਼ਰਾਬ ਪੀਤੀ ਹੋਈ `ਚ ਪਾਏ ਗਏ। ਫੜ੍ਹੇ ਗਏ ਪਾਇਲਟਾਂ `ਚ ਸਭ ਤੋਂ ਜਿ਼ਆਦਾ 31 ਪਾਇਲਟ ਇੰਡਗੋ ਦੇ, ਜੈਟ ਏਅਰਵੇਜ਼ ਦੇ 29, ਏਅਰ ਇੰਡੀਆ ਦੇ 28 ਅਤੇ ਸਪਾਈਸ ਜੈਟ ਦੇ 20 ਪਾਇਲਟ ਸ਼ਾਮਲ ਹਨ।


ਉਨ੍ਹਾਂ ਦੱਸਿਆ ਕਿ ਹਵਾਈ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ `ਚ ਰੱਖਦੇ ਹੋਏ ਪਾਇਲਟ ਅਤੇ ਜਹਾਜ਼ ਸੇਵਾ ਕਰਮਚਾਰੀਆਂ ਨੂੰ ਨਸ਼ੇ ਦੀ ਹਾਲਤ `ਚ ਕੰਮ ਕਰਨ ਤੋਂ ਰੋਕਣ ਲਈ ਭਾਰਤ `ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ `ਚ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ `ਚ ਪਾਇਲਟ ਨੂੰ ਨਸ਼ੇ `ਚ ਉਡਾਨ ਭਰਨ ਤੋਂ ਰੋਕਣ ਲਈ ਪਾਇਲਟ ਦੀ ਜਾਂਚ ਕੀਤੀ ਜਾਂਦੀ ਹੈ, ਜਦੋਂ ਕਿ ਭਾਰਤ `ਚ ਹਰੇਕ ਉਡਾਨ ਤੋਂ ਪਹਿਲਾਂ ਹਰੇਕ ਉਡਾਨ ਤੋਂ ਪਹਿਲਾਂ ਹਰ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਜਾਂਦੀ ਹੈ।


ਇਸ ਦਾ ਨਤੀਜਾ ਹੈ ਕਿ ਔਸਤਨ 40 ਹਜ਼ਾਰ `ਚੋਂ ਇਕ ਪਾਇਲਟ ਹੀ ਉਡਾਨ ਤੋਂ ਪਹਿਲਾਂ ਨਸ਼ੇ ਦੀ ਹਾਲਤ `ਚ ਪਾਇਆ ਗਿਆ। ਅੰਕੜਿਆਂ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਤਿੰਨ ਸਾਲ `ਚ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ `ਤੇ ਸਭ ਤੋਂ ਜਿ਼ਆਦਾ ਗਿਣਤੀ `ਚ ਪਾਇਲਟ ਦੀ ਅਲਕੋਹਲ ਟੈਸਟ ਰਿਪੋਰਟ ਸਕਾਰਾਤਮਕ ਪਾਈ ਗਈ। ਦਿੱਲੀ ਹਵਾਈ ਅੱਡੇ `ਤੇ ਇਹ ਗਿਣਤੀ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਉਡਾਨ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ `ਚ ਫੜ੍ਹੇ ਗਏ ਪਾਇਲਟਾਂ ਦੇ ਖਿਲਾਫ਼ ਨਿਯਮਾਂ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 100 pilots found drunk before take off Flight