ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ 5 ਮਹੀਨਿਆਂ ਦੌਰਾਨ ਮਾਰੇ 100 ਤੋਂ ਵੱਧ ਅੱਤਵਾਦੀ

ਕਸ਼ਮੀਰ ’ਚ 5 ਮਹੀਨਿਆਂ ਦੌਰਾਨ ਮਾਰੇ 100 ਤੋਂ ਵੱਧ ਅੱਤਵਾਦੀ

ਕਸ਼ਮੀਰ ਵਾਦੀ ਵਿੱਚ ਇਸ ਵਰ੍ਹੇ 31 ਮਈ ਤੱਕ ਸੁਰੱਖਿਆ ਬਲਾਂ ਵੱਲੋਂ ਵੱਖੋ–ਵੱਖਰੇ ਅੱਤਵਾਦੀ ਸੰਗਠਨਾਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੌਰਾਨ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਕਸ਼ਮੀਰ ਵਿੱਚ 31 ਮਈ ਤੱਕ ਸੁਰੱਖਿਆ ਬਲਾਂ ਨੇ 100 ਤੋਂ ਵੱਧ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ।

 

 

ਮਾਰੇ ਗਏ ਅੱਤਵਾਦੀਆਂ ’ਚ ਵੱਖੋ–ਵੱਖਰੀਆਂ ਜੱਥੇਬੰਦੀਆਂ ਦੇ 25 ਵਿਦੇਸ਼ੀ ਅੱਤਵਾਦੀ ਸ਼ਾਮਲ ਸਨ।  31 ਮਈ ਤੱਕ ਹਰ ਮਹੀਨੇ ਔਸਤਨ 20 ਅੱਤਵਾਦੀ ਮਾਰੇ ਗਏ ਹਨ।

 

 

14 ਫ਼ਰਵਰੀ ਨੂੰ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ, ਲੇਦਪੁਰਾ ’ਚ ਸੀਆਰਪੀਐੱਫ਼ ਕੈਂਪ ਉੱਤੇ ਹੋਏ ਹਮਲੇ ਤੇ ਹੋਰ ਅੱਤਵਾਦੀ ਕੰਮਾਂ ਵਿੱਚ ਸ਼ਾਮਲ ਕੁਝ ਅੱਤਵਾਦੀ ਕਮਾਂਡਰ ਤੇ ਉਨ੍ਹਾਂ ਦੇ ਕੈਡਰ ਦੇ ਅੱਤਵਾਦੀ ਮਾਰੇ ਗਏ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹਨ।

 

 

ਉਨ੍ਹਾਂ ਦੱਸਿਆ ਕਿ ਜੈਸ਼–ਏ– ਮੁਹੰਮਦ ਜਿਹੇ ਕੁਝ ਅੰਤਵਾਦੀ ਸੰਗਠਨਾਂ ਨੇ ਆਪਣੀ ਸਾਰੀ ਲੀਡਰਸ਼ਿਪ ਵਾਦੀ ਵਿੱਚ ਗੁਆ ਦਿੱਤੀ ਹੈ। ਸਰਹੱਦ ਪਾਰ ਉਨ੍ਹਾਂ ਦੇ ਕਿਸੇ ਵੀ ਗੁੱਟ ਦਾ ਕੋਈ ਵੀ ਅੱਤਵਾਦੀ ਇੱਥੇ ਆਉਣ ਤੇ ਸੰਗਠਨ ਦੀ ਲੀਡਰਸ਼ਿਪ ਕਰਨ ਲਈ ਤਿਆਰ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 100 terrorists killed during encounters in Kashmir