ਸ਼ਨੀਵਾਰ ਦੀ ਰਾਤ ਨੂੰ ਦਿੱਲੀ ਦੇ ਬੁਰਾੜੀ ਇਲਾਕੇ 'ਚ 11 ਲੋਕਾਂ ਦੇ ਕਾਤਲ ਦਾ ਹੱਤਿਆਰਾ ਘਰ ਚ ਹੀ ਮੌਜੂਦ ਸੀ। ਪੁਲਿਸ ਨੇ ਤਫ਼ਤੀਸ਼ 'ਚ ਪਾਇਆ ਕਿ ਜਿਸਨੇ ਵੀ ਸਾਰੇ ਮੈਂਬਰਾਂ ਨੂੰ ਮਾਰਿਆ। ਉਹ ਆਸਾਨੀ ਨਾਲ ਘਰ ਵਿੱਚ ਦਾਖਲ ਹੋਇਆ ਸੀ। ਘਰ ਚ ਆਉਣ ਲਈ ਕੋਈ ਜਬਰਦਸਤੀ ਨਹੀਂ ਕੀਤੀ ਗਈ। ਘਰ ਚ ਕੋਈ ਸਮਾਨ ਖਿਲਰਿਆ ਹੋਇਆ ਨਹੀਂ ਸੀ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਰਾਤ ਨੂੰ ਪਰਿਵਾਰ ਦੀ ਇਜਾਜਤ ਨਾਲ ਘਰ ਆਇਆ ਅਤੇ ਅਪਰਾਧ ਕਰਨ ਤੋਂ ਬਾਅਦ ਘਰ 'ਚੋਂ ਚਲਾ ਗਿਆ।
ਘਰ 'ਚ ਕੰਮ ਕਰਨ ਵਾਲੇ ਪੱਪੂ ਨੇ ਪੁਲਸ ਨੂੰ ਦੱਸਿਆ ਕਿ 11.30 ਵਜੇ ਘਰ ਦਾ ਮੁੱਖ ਗੇਟ ਅਤੇ ਪਹਿਲੀ ਮੰਜ਼ਲ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ। ਪਰ ਘਟਨਾ ਦੇ ਬਾਅਦ ਇਹ ਐਤਵਾਰ ਦੀ ਸਵੇਰ ਨੂੰ ਖੁੱਲ੍ਹਾ ਹੋਇਆ ਮਿਲਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਅਪਰਾਧ ਕਰਨ ਤੋਂ ਬਾਅਦ ਖੁਦ ਦਰਵਾਜ਼ਾ ਖੋਲ੍ਹ ਕੇ ਬਾਹਰ ਗਿਆ ਸੀ। ਪੁਲਿਸ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਦੀ ਜਾਂਚ ਕਰ ਰਹੀ ਹੈ. ਜਿਸ ਨਾਲ ਮੁਲਜ਼ਮ ਦਾ ਕੋਈ ਸੁਰਾਗ ਮਿਲ ਸਕੇ।
12 ਤੋਂ ਵੱਧ ਉਂਗਲਾਂ ਦੇ ਨਿਸ਼ਾਨ ਲੱਭੇ:
ਐੱਫਐੱਸਐੱਲ ਜਾਂਚ ਟੀਮ ਪੰਜ ਘੰਟੇ ਤੱਕ ਘਰ ਚ ਰਹੀ। ਇਸ ਦੌਰਾਨ ਪੁਲਿਸ ਨੇ ਉੱਥੇ 12 ਤੋਂ ਵੱਧ ਲੋਕਾਂ ਦੇ ਫਿੰਗਰਪ੍ਰਿੰਟਸ ਲਏ ਪੁਲਿਸ ਬਾਕੀ ਦੇ ਨਿਸ਼ਾਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਰ ਵਿਚ ਕੋਈ ਵੀ ਚੀਜ਼ ਖਿਲਰੀ ਹੋਈ ਨਹੀਂ ਸੀ।
ਕੁੱਤੇ ਨੂੰ ਜਾਣਬੁੱਝ ਕੇ ਬੰਨਿਆ ਗਿਆ :
ਭਾਟੀਆ ਪਰਿਵਾਰ ਨੇ ਇੱਕ ਕੁੱਤਾ ਪਾਲਿਆ ਹੋਇਆ ਸੀ। ਪੱਪੂ ਦੇ ਅਨੁਸਾਰ, ਕੁੱਤੇ ਨੂੰ ਅਕਸਰ ਰਾਤ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਪਰ ਜਦੋਂ ਪੁਲਿਸ ਐਤਵਾਰ ਨੂੰ ਪੁੱਜੀ ਤਾਂ ਕੁੱਤੇ ਨੂੰ ਦੂਜੀ ਮੰਜ਼ਲ ਤੇ ਬੰਨਿਆ ਹੋਇਆ ਸੀ। ਪੁਲਿਸ ਦਾ ਮੰਨਣਾ ਹੈ ਕਿ ਸਾਰੀ ਘਟਨਾ ਲਈ ਇੱਕ ਠੋਸ ਯੋਜਨਾ ਤਿਆਰ ਕੀਤੀ ਗਈ ਸੀ। ਇਸ ਕਾਰਨ ਘਟਨਾ ਨੂੰ ਕਰਨ ਤੋਂ ਪਹਿਲਾਂ ਕੁੱਤੇ ਨੂੰ ਬੰਨ੍ਹਿਆ ਗਿਆ। ਜਿਸ ਨਾਲ ਘਟਨਾ ਦੇ ਸਮੇਂ ਕੋਈ ਸਮੱਸਿਆ ਨਾ ਆਵੇ।